ਨਵੀਂ ਦਿੱਲੀ-ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਨਿਜ਼ਾਮੂਦੀਨ ਮਰਕਜ਼ ਵਰਗਾ ਇਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੋ ਦੇ ਕਾਪਸਹੇੜਾ ਦੀ ਇਕ ਬਿਲਡਿੰਗ 'ਚ 41 ਲੋਕ ਕੋਰੋਨਾ ਪਾਜ਼ੇਟਿਵ ਮਿਲਣ ਕਾਰਨ ਹਫੜਾ-ਦੜਫੀ ਮੱਚ ਗਈ ਹੈ।
ਸਾਊਥ ਵੈਸਲ ਦਿੱਲੀ ਦੇ ਡੀ.ਐੱਮ. ਆਫਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਕਾਪਸਹੇੜਾ ਦੀ 'ਠੇਕੇ ਵਾਲੀ ਗਲੀ' 'ਚ ਸਥਿਤ ਇਕ ਮਕਾਨ 'ਚ 18 ਅਪ੍ਰੈਲ ਨੂੰ ਇਕ ਕੋਰੋਨਾ ਦਾ ਮਾਮਲਾ ਸਾਹਮਣੇ ਆਇਆ ਸੀ। ਸੰਘਣੀ ਆਬਾਦੀ ਦਾ ਇਲਾਕਾ ਦੇਖਦੇ ਹੋਏ ਪ੍ਰਸ਼ਾਸਨ ਨੇ 19 ਅਪ੍ਰੈਲ ਨੂੰ ਇਲਾਕਾ ਸੀਲ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਇੱਥੋ 95 ਲੋਕਾਂ ਦੇ ਸੈਂਪਲ 20 ਅਪ੍ਰੈਲ ਨੂੰ ਅਤੇ 80 ਲੋਕਾਂ ਦੇ ਸੈਂਪਲ 21 ਅਪ੍ਰੈਲ ਨੂੰ ਲਏ ਗਏ। ਇਹ ਕੁੱਲ ਮਿਲਾ ਕੇ 175 ਸੈਂਪਲ ਨੋਇਡਾ ਦੀ ਨੈਸ਼ਨਲ ਇੰਸਟੀਚਿਊਟ ਆਫ ਬਾਇਓਲੋਜੀਸਟਿਕਸ (ਐੱਨ.ਆਈ.ਬੀ) ਲੈਬ ਨੂੰ ਭੇਜੇ ਗਏ, ਜਿਨ੍ਹਾਂ ਦੀ ਰਿਪੋਰਟ ਅੱਜ ਆਈ ਹੈ। ਇਨ੍ਹਾਂ 'ਚੋਂ 41 ਲੋਕ ਕੋਰੋਨਾ ਇਨਫੈਕਟਡ ਪਾਏ ਗਏ ਹਨ।
ਦੱਸਣਯੋਗ ਹੈ ਕਿ ਲਾਕਡਾਊਨ ਦੇ ਤੀਜੇ ਪੜਾਅ 'ਚ ਦੇਸ਼ ਨੂੰ 3 ਜ਼ੋਨਾਂ 'ਚ ਵੰਡਿਆ ਗਿਆ ਹੈ।ਜ਼ੋਨ ਦੇ ਹਿਸਾਬ ਨਾਲ ਲਾਕਡਾਊਨ 'ਚ ਰਾਹਤ ਵੀ ਦਿੱਤੀ ਗਈ ਹੈ। ਰਾਜਧਾਨੀ ਦਿੱਲੀ ਨੂੰ ਰੈੱਡ ਜ਼ੋਨ 'ਚ ਰੱਖਿਆ ਗਿਆ ਹੈ। ਇਸ ਲਈ ਇੱਥੇ ਤੀਜਾ ਲਾਕਡਾਊਨ (4 ਮਈ ਤੋਂ 17 ਮਈ ਤੱਕ) ਦੌਰਾਨ ਕਿਸੇ ਵੀ ਇਲਾਕੇ ਨੂੰ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ, ਕਿਉਂਕਿ ਜ਼ਿਲਿਆਂ ਦੇ ਆਧਾਰ 'ਤੇ ਇਲਾਕਿਆਂ ਨੂੰ ਵੰਡਿਆ ਗਿਆ ਹੈ।
90 ਕਰੋੜ ਲੋਕਾਂ ਨੂੰ ਫੋਨ ਕਰ ਹਾਲ-ਚਾਲ ਪੁੱਛੇਗੀ ਸਰਕਾਰ
NEXT STORY