ਨਵੀਂ ਦਿੱਲੀ- ਭਾਰਤ ਸਰਕਾਰ ਬਹੁਤ ਜਲਦ ਕਰੀਬ 90 ਕਰੋੜ ਲੋਕਾਂ ਨੂੰ ਫੋਨ ਕਰੇਗੀ ਅਤੇ ਪਤਾ ਕਰੇਗੀ ਕਿ ਉਨਾਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਲੱਛਣ ਤਾਂ ਨਹੀਂ ਹਨ। ਦਰਅਸਲ ਕੋਰੋਨਾ ਇਨਫੈਕਸ਼ਨ ਤੋਂ ਲੋਕਾਂ ਨੂੰ ਬਚਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਚ 'ਆਰੋਗਿਆ ਸੇਤੂ' ਐਪ ਵੀ ਸ਼ਾਮਲ ਹੈ। ਜਲਦ ਹੀ ਸਰਕਾਰ ਦੇਸ਼ ਦੇ ਕਰੀਬ 90 ਕਰੋੜ ਲੋਕਾਂ ਤੱਕ ਪਹੁੰਚਣ ਵਾਲੀ ਹੈ ਅਤੇ ਸਿਰਫ਼ ਸਮਾਰਟਫੋਨਜ਼ 'ਤੇ ਹੀ ਨਹੀਂ ਸਗੋਂ ਬਟਨ ਵਾਲੇ ਫੀਚਰ ਫੋਨਜ਼ ਤੱਕ ਵੀ ਇਸ ਐਪ ਨੂੰ ਪਹੁੰਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਐਪ ਦੀ ਮਦਦ ਨਾਲ ਯੂਜ਼ਰਸ ਖੁਦ ਜਾਂਚ ਕਰ ਸਕਣਗੇ ਕਿ ਉਨਾਂ 'ਚ ਕੋਵਿਡ-19 ਇਨਫੈਕਸ਼ਨ ਨਾਲ ਜੁੜੇ ਕੋਈ ਲੱਛਣ ਤਾਂ ਨਹੀਂ ਦਿੱਸ ਰਹੇ ਹਨ।
55 ਕਰੋੜ ਯੂਜ਼ਰਸ ਕੋਲ ਸਮਾਰਟਫੋਨ ਨਹੀਂ ਹਨ
ਅਰੋਗਿਆ ਸੇਤੂ ਐਪ ਨੂੰ ਸਾਰੇ ਫੀਚਰ ਫੋਨਜ਼ ਤੱਕ ਤੱਕ ਪਹੁੰਚਾਉਣ ਲਈ ਭਾਰਤ ਸਰਕਾਰ ਟੈਲੀਕਾਮ ਆਪਰੇਟਰਜ਼ ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨਾਲ ਮਿਲ ਕੇ ਕੰਮ ਕਰਨ ਦੀ ਯੋਜਨਾ ਬਣਾ ਰਹੀ ਹੈ। ਭਾਰਤ 'ਚ ਕਰੀਬ 55 ਕਰੋੜ ਯੂਜ਼ਰਸ ਅਜਿਹੇ ਹਨ, ਜਿਨਾਂ ਕੋਲ ਸਮਾਰਟਫੋਨ ਨਹੀਂ ਹਨ ਅਤੇ ਉਹ ਬਟਨ ਵਾਲਾ ਫੀਚਰ ਫੋਨ ਇਸਤੇਮਾਲ ਕਰਦੇ ਹਨ। ਅਰੋਗਿਆ ਸੇਤੂ ਐਪ ਦੀ ਤਰਜ 'ਤੇ ਫੀਚਰ ਫੋਨ ਵਾਲੇ ਯੂਜ਼ਰਸ ਨੂੰ ਟੈਲੀਕਾਮ ਆਪਰੇਟਰਜ਼ ਵਲੋਂ ਫੋਨ ਕੀਤਾ ਜਾਵੇਗਾ।
ਐਪ ਡਾਊਨਲੋਡ ਕਰਨ ਲਈ ਨੋਟੀਫਿਕੇਸ਼ਨਜ਼ ਭੇਜੇ ਜਾਣਗੇ
ਸੈਂਟਰਲ ਹੈਲਪਲਾਈਨ ਨੰਬਰ-1921 ਤੋਂ ਸਾਰੀਆਂ ਭਾਰਤੀ ਭਾਸ਼ਾਵਾਂ 'ਚ ਇੰਟਰੈਕਟਿਵ ਵਾਇਸ ਰਿਸਪਾਂਸ ਸਿਸਟਮ (ਆਈ.ਵੀ.ਆਰ.ਐੱਸ.) ਵਾਇਸ ਕਾਲਜ਼ (voice calls) ਕਰੇਗਾ। MyGov ਦੇ ਸੀ.ਈ.ਓ. ਅਭਿਸ਼ੇਕ ਸਿੰਘ ਨੇ ਦੱਸਿਆ ਕਿ ਇਨਾਂ ਆਈ.ਵੀ.ਆਰ.ਐੱਸ. ਕਾਲਜ਼ ਦੀ ਮਦਦ ਨਾਲ ਯੂਜ਼ਰਸ 'ਚ ਕੋਰੋਨਾ ਇਨਫੈਕਸ਼ਨ ਦੇ ਲੱਛਣਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਕੋਈ ਰਿਪੋਰਟ ਮਿਲਣ 'ਤੇ ਲੋਕਲ ਹੈਲਥ ਅਥਾਰਟੀਜ਼ ਨੂੰ ਇਸ ਦੀ ਸੂਚਨਾ ਦੇ ਦਿੱਤੀ ਜਾਵੇਗੀ। ਉਨਾਂ ਨੇ ਕਿਹਾ,''ਸਮਾਰਟਫੋਨ ਯੂਜ਼ਰਸ ਨੂੰ ਵੀ ਟੈਲੀਕਾਮ ਕੰਪਨੀਆਂ ਵਲੋਂ ਜਲਦ ਤੋਂ ਜਲਦ ਇਹ ਐਪ ਡਾਊਨਲੋਡ ਕਰਨ ਲਈ ਨੋਟੀਫਿਕੇਸ਼ਨਜ਼ ਭੇਜੇ ਜਾਣਗੇ।
8 ਕਰੋੜ ਸਮਾਰਟਫੋਨ ਯੂਜ਼ਰਸ ਇਸ ਐਪ ਨੂੰ ਇੰਸਟਾਲ ਕਰ ਚੁਕੇ ਹਨ
ਫਿਲਹਾਲ ਕਰੀਬ 8 ਕਰੋੜ ਸਮਾਰਟਫੋਨ ਯੂਜ਼ਰਸ ਇਸ ਐਪ ਨੂੰ ਇੰਸਟਾਲ ਕਰ ਚੁਕੇ ਹਨ। ਐਪ ਦੀ ਮਦਦ ਨਾਲ ਕਿਸੇ ਕੋਵਿਡ-19 ਪੀੜਤ ਵਿਅਕਤੀ ਦੇ ਸੰਪਰਕ 'ਚ ਆਉਂਦੇ ਹੀ ਉਨਾਂ ਨੂੰ ਸੂਚਨਾ ਦਿੱਤੀ ਜਾਵੇਗੀ। ਇਸ ਲਈ ਸਮਾਰਟਫੋਨ ਯੂਜ਼ਰਸ ਦੀ ਜੀ.ਪੀ.ਐੱਸ. ਲੋਕੇਸ਼ ਅਤੇ ਬਲਿਊਟੂਥ ਦੀ ਵਰਤੋਂ ਕਰੇਗਾ। ਅਰੋਗਿਆ ਸੇਤੂ ਐਪ 2 ਪੱਧਰ 'ਤੇ ਫੀਚਰ, ਫੋਨਜ਼ 'ਚ ਵੀ ਪਹੁੰਚਾਇਆ ਜਾਵੇਗਾ। kaiOS ਵਾਲੇ ਫੀਚਰ ਫੋਨ ਜਿਵੇਂ- ਜੀਓ ਫੋਨ 'ਚ ਇਸ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਬਾਕੀਆਂ ਤੱਕ IVRS ਤੋਂ ਐਪ ਦੇ ਫੀਚਰਜ਼ ਪਹੁੰਚਣਗੇ।
ਲਾਕਡਾਊਨ-3 : ਸਰਕਾਰ ਦਾ ਨਿਰਦੇਸ਼, ਆਰੋਗਿਆ ਸੇਤੂ ਐਪ ਇਨ੍ਹਾਂ ਲੋਕਾਂ ਲਈ ਹੋਇਆ ਜ਼ਰੂਰੀ
NEXT STORY