ਕਰਨਾਲ — ਮੁੱਖ ਮੰਤਰੀ ਦੇ ਸ਼ਹਿਰ ਕਰਨਾਲ ਸਥਿਤ ਆਰ.ਬੀ.ਐੱਲ. ਬੈਂਕ 'ਚੋਂ 45 ਲੱਖ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਕਰਨਾਲ ਦੇ ਮੁਗਲ ਕੈਨਾਲ 111 ਨੰਬਰ ਵਿਚ ਆਰ.ਬੀ.ਐੱਲ. ਨਾਮ ਦਾ ਪ੍ਰਾਈਵੇਟ ਬੈਂਕ, ਜੋ ਕਿ ਲੋਕਾਂ ਵਿਚ ਚੇਨ ਸਿਸਟਮ ਰਾਹੀਂ ਪੈਸਿਆਂ ਦਾ ਨਿਵੇਸ਼ ਕਰਦਾ ਹੈ ਜਿਥੇ 45 ਲੱਖ ਦੀ ਚੋਰੀ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਚੋਰ ਨਕਦੀ ਵਾਲੀ ਅਲਮਾਰੀ ਹੀ ਚੁੱਕ ਕੇ ਲੈ ਗਏ। ਹੈਰਾਨੀ ਵਾਲੀ ਗੱਲ ਇਹ ਹੈ ਕਿ ਬੈਂਕ ਪਹਿਲੀ ਮੰਜ਼ਿਲ 'ਤੇ ਸਥਿਤ ਹੈ ਅਤੇ ਇਥੇ ਨਾ ਹੀ ਕੋਈ ਕੈਮਰਾ ਲੱਗਾ ਹੈ ਅਤੇ ਨਾ ਹੀ ਕੋਈ ਗਾਰਡ ਡਿਊਟੀ 'ਤੇ ਤਾਇਨਾਤ ਹੈ। ਉਧਰ ਸੀ.ਆਈ.ਏ. ਵੀ ਜਾਂਚ ਕਰ ਰਹੀ ਹੈ ਫਿਲਹਾਲ ਮਾਮਲਾ ਸ਼ੱਕ ਦੇ ਘੇਰੇ ਵਿਚ ਹੈ।

ਏਅਰ ਇੰਡੀਆ ਨੇ ਪੀ.ਐੱਮ. ਦੀ ਯਾਤਰਾ ਦਾ ਵੇਰਵਾ ਦੇਣ ਤੋਂ ਕੀਤਾ ਇਨਕਾਰ, ਉਮਰ ਨੇ ਸਾਧਿਆ ਨਿਸ਼ਾਨਾ
NEXT STORY