ਮੁੰਬਈ, (ਕ.)– ਮੁੰਬਈ ’ਚ ਘਰ ਮਿਲਣਾ ਵੱਡੀ ਗੱਲ ਹੈ ਪਰ ਸ਼ਿਵਸੈਨਾ ਦੇ ਵਰਕਰ ਵਿਨੋਦ ਸ਼ਿਰਕੇ ਨੂੰ ਜਦੋਂ ਮਹਾਰਾਸ਼ਟਰ ਹਾਊਸਿੰਗ ਏਰੀਆ ਡਿਵੈੱਲਪਮੈਂਟ ਅਥਾਰਿਟੀ (ਐੱਮ. ਐੱਚ. ਏ. ਡੀ. ਏ.) ਦੀ ਲਾਟਰੀ ’ਚ ਪਿਛਲੇ ਸਾਲ 5.8 ਕਰੋੜ ਦੀ ਕੀਮਤ ਦਾ ਫਲੈਟ ਨਿਕਲਿਆ ਤਾਂ ਉਨ੍ਹਾਂ ਨੇ ਖਰਾਬ ਵਾਸਤੂ ਦਾ ਹਵਾਲਾ ਦੇ ਕੇ ਉਸ ਨੂੰ ਮੋੜ ਦਿੱਤਾ। ਉਨ੍ਹਾਂ ਕਿਹਾ ਕਿ ਫਲੈਟ ਦਾ ਵਾਸਤੂ ਸਹੀ ਨਹੀਂ ਸੀ। ਟਾਇਲਟ ਉੱਤਰ-ਪੂਰਬ ’ਚ ਹੈ। ਦੱਸ ਦਈਏ ਕਿ ਇਹ ਐੱਮ. ਐੱਚ. ਏ. ਡੀ. ਏ. ਵਲੋਂ ਲਾਟਰੀ ’ਚ ਵਿਕਣ ਵਾਲੇ ਸਭ ਤੋਂ ਮਹਿੰਗੇ ਫਲੈਟ ’ਚੋਂ ਇਕ ਸੀ।
ਰਿਪੋਰਟ ਮੁਤਾਬਕ ਵਿਨੋਦ ਨੇ ਪਿਛਲੇ ਸਾਲ ਦਸੰਬਰ ਮਹੀਨੇ ਦੀ ਲਾਟਰੀ ’ਚ ਨਾਨਾ ਚੌਕ ਸਥਿਤ ਧਵਲਗਿਰੀ ਬਿਲਡਿੰਗ ’ਚ 2 ਬੀ. ਐੱਚ. ਕੇ. ਫਲੈਟ ਜਿੱਤੇ ਸਨ। ਇਨ੍ਹਾਂ ’ਚੋਂ ਇਕ ਫਲੈਟ ਦੀ ਕੀਮਤ 4.99 ਕਰੋੜ ਅਤੇ ਦੂਜੇ ਦੀ 5.8 ਕਰੋੜ ਰੁਪਏ ਸੀ। ਦੱਸ ਦਈਏ ਕਿ ਵਿਨੋਦ ਸ਼ਿਵਸੈਨਾ ਦੇ ਅਗਰੀਪਾੜਾ ਬ੍ਰਾਂਚ ਦੇ ਮੁਖੀ ਹਨ। ਫਲੈਟ ਜਿੱਤਣ ਤੋਂ ਬਾਅਦ ਵਿਨੋਦ ਸ਼ਿਰਕੇ ਨੇ ਉਨ੍ਹਾਂ ਨੂੰ ਆਪਣੇ ਬਚਪਨ ਦੇ ਦੋਸਤ ਅਤੇ ਐਸਟ੍ਰੋਲੋਜਰ ਤੇਜਸ ਤਾਲਸਕਰ ਨੂੰ ਦਿਖਾਇਆ। ਇਸ ਤੋਂ ਬਾਅਦ ਤੇਜਸ ਨੇ ਉਨ੍ਹਾਂ ਨੂੰ ਦੋਵੇਂ ਫਲੈਟਸ ’ਚ ਹੀ ਵਾਸਤੂਦੋਸ਼ ਦੱਸ ਕੇ ਉਨ੍ਹਾਂ ਨੂੰ ਵਾਪਸ ਮੋੜਨ ਦੀ ਸਲਾਹ ਦਿੱਤੀ। ਹਾਲਾਂਕਿ ਵਿਨੋਦ ਇਕ ਫਲੈਟ ਰੱਖ ਰਹੇ ਹਨ। ਐੱਮ. ਐੱਚ. ਏ. ਡੀ. ਏ. ਦੇ ਅਧਿਕਾਰੀਆਂ ਨੇ ਵੀ ਇਸ ਮਾਮਲੇ ਦੀ ਪੁਸ਼ਟੀ ਕੀਤੀ।
ਪੂਰਬੀ ਯੂ. ਪੀ. ’ਚ ਲੁਕੀ ਹੈ ਦਿੱਲੀ ਦੀ ਸੱਤਾ ਦੀ ਚਾਬੀ
NEXT STORY