ਨਵੀਂ ਦਿੱਲੀ- ਦੇਸ਼ 'ਚ 1 ਮਾਰਚ ਤੋਂ 24 ਜੂਨ ਦਰਮਿਆਨ ਲੂ ਲੱਗਣ ਦੇ 7,192 ਮਾਮਲੇ ਸਾਹਮਣੇ ਆਏ ਹਨ, ਜਦਕਿ ਸਿਰਫ਼ 14 ਮੌਤਾਂ ਦਰਜ ਕੀਤੀਆਂ ਗਈਆਂ। ਇਹ ਅੰਕੜੇ ਸੂਚਨਾ ਦੇ ਅਧਿਕਾਰ (RTI) ਰਾਹੀਂ ਪ੍ਰਾਪਤ ਹੋਏ ਹਨ। ਦੇਸ਼ 'ਚ 2024 'ਚ ਭਿਆਨਕ ਗਰਮੀ ਕਾਰਨ ਲੂ ਲਗਣ ਦੇ ਲਗਭਗ 48,000 ਮਾਮਲੇ ਅਤੇ 159 ਮੌਤਾਂ ਦਰਜ ਕੀਤੀਆਂ ਗਈਆਂ ਸਨ। 2024 ਦਾ ਸਾਲ 1901 ਦੇ ਬਾਅਦ ਤੋਂ ਭਾਰਤ 'ਚ ਦਰਜ ਕੀਤਾ ਗਿਆ ਸਭ ਤੋਂ ਗਰਮ ਸਾਲ ਸੀ।
ਰਾਸ਼ਟਰੀ ਰੋਗ ਕੰਟਰੋਲ ਕੇਂਦਰ (NCDC) ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ, ਮਈ ਮਹੀਨੇ ਦੌਰਾਨ ਲੂ ਦੇ ਸਭ ਤੋਂ ਵੱਧ ਮਾਮਲੇ (2,962) ਅਤੇ 3 ਮੌਤਾਂ ਹੋਈਆਂ। ਅਪ੍ਰੈਲ 'ਚ ਲੂ ਦੇ 2,140 ਮਾਮਲੇ ਅਤੇ 6 ਮੌਤਾਂ ਦਰਜ ਕੀਤੀਆਂ ਗਈਆਂ, ਜਦੋਂ ਕਿ ਮਾਰਚ 'ਚ 705 ਮਾਮਲੇ ਅਤੇ 2 ਮੌਤਾਂ ਹੋਈਆਂ। ਜੂਨ ਦੌਰਾਨ ਮਹੀਨੇ ਦੀ 24 ਤਾਰੀਖ਼ ਤੱਕ ਲੂ ਲੱਗਣ ਦੇ 1,385 ਮਾਮਲੇ ਅਤੇ 3 ਮੌਤਾਂ ਦਰਜ ਹੋਈਆਂ।
ਸਭ ਤੋਂ ਪ੍ਰਭਾਵਿਤ ਸੂਬੇ ਅਤੇ ਮੌਤਾਂ ਦਾ ਅੰਕੜਾ
ਆਂਧਰਾ ਪ੍ਰਦੇਸ਼: ਸਭ ਤੋਂ ਵੱਧ 4,055 ਮਾਮਲੇ
ਰਾਜਸਥਾਨ: 373 ਮਾਮਲੇ
ਓਡੀਸ਼ਾ: 350
ਤੇਲੰਗਾਨਾ: 348
ਮੱਧ ਪ੍ਰਦੇਸ਼: 297
ਹਾਲਾਂਕਿ ਇਨ੍ਹਾਂ ਸੂਬਿਆਂ 'ਚ ਮਾਮਲੇ ਸੈਂਕੜਿਆਂ 'ਚ ਹਨ ਪਰ ਕਈ ਸੂਬਿਆਂ ਨੇ ਕਿਸੇ ਵੀ ਮੌਤ ਦੀ ਪੁਸ਼ਟੀ ਨਹੀਂ ਕੀਤੀ।
ਸਭ ਤੋਂ ਵੱਧ ਮੌਤਾਂ:
ਮਹਾਰਾਸ਼ਟਰ ਅਤੇ ਉੱਤਰਾਖੰਡ: 3-3 ਮੌਤਾਂ
ਤੇਲੰਗਾਨਾ, ਓਡੀਸ਼ਾ, ਝਾਰਖੰਡ, ਤਮਿਲਨਾਡੂ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ: 1-1 ਮੌਤ
ਅਸਲ ਹਕੀਕਤ ਅਧੂਰੀ
NCDC ਦੇ ਅੰਕੜੇ IDSP (ਇੰਟੀਗਰੇਟਡ ਡਿਜ਼ੀਜ਼ ਸਰਵੇਲੈਂਸ ਪ੍ਰੋਗਰਾਮ) ਤਹਿਤ ਇਕੱਠੇ ਕੀਤੇ ਜਾਂਦੇ ਹਨ, ਜੋ ਕਿ ਕੇਵਲ ਹਸਪਤਾਲਾਂ 'ਚ ਦਰਜ ਹੋਣ ਵਾਲੇ ਮਾਮਲਿਆਂ ਨੂੰ ਕਵਰ ਕਰਦੇ ਹਨ। ਇਸ ਦਾ ਅਰਥ ਹੈ ਕਿ ਜੋ ਮੌਤਾਂ ਹਸਪਤਾਲਾਂ ਤੋਂ ਬਾਹਰ ਹੁੰਦੀਆਂ ਹਨ ਜਾਂ ਜਿਨ੍ਹਾਂ ਨੂੰ ਸਹੀ ਢੰਗ ਨਾਲ ਗਰਮੀ ਨਾਲ ਜੁੜੀ ਬੀਮਾਰੀ ਵਜੋਂ ਪਛਾਣਿਆ ਨਹੀਂ ਜਾਂਦਾ, ਉਹ ਹਮੇਸ਼ਾ ਦਰਜ ਹੀ ਨਹੀਂ ਹੋ ਪਾਉਂਦੀਆਂ। ਜੂਨ 'ਚ ਹੋਈ ਪੜਤਾਲ ਤੋਂ ਪਤਾ ਲੱਗਾ ਕਿ ਭਾਰਤ 'ਚ ਗਰਮੀ ਨਾਲ ਜੁੜੀ ਬੀਮਾਰੀ ਅਤੇ ਮੌਤ ਦੇ ਅੰਕੜੇ ਜੁਟਾਉਣ ਦੀ ਪ੍ਰਕਿਰਿਆ ਸੁਚਾਰੂ ਨਹੀਂ ਹੈ ਅਤੇ ਵੱਖ-ਵੱਖ ਏਜੰਸੀਆਂ ਇਸ ਵਿਸ਼ੇ 'ਤੇ ਵੱਖ-ਵੱਖ ਅੰਕੜੇ ਦਿੰਦੀਆਂ ਹਨ।
2015 ਤੋਂ 2022 ਤੱਕ:
NCDC ਨੇ ਦਰਜ ਕੀਤੀਆਂ: 3,812 ਮੌਤਾਂ
NCRB (ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ): 8,171 ਮੌਤਾਂ
IMD (ਭਾਰਤੀ ਮੌਸਮ ਵਿਭਾਗ): 3,436 ਮੌਤਾਂ
ਅਧਿਕਾਰੀ ਨੇ ਕਿਹਾ: "ਸੱਚੀ ਗਿਣਤੀ ਹੋਣਾ ਮੁਸ਼ਕਲ"
ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਸਾਨੂੰ ਕੁਝ ਅੰਕੜੇ ਮਿਲਦੇ ਹਨ, ਪਰ ਪੂਰੀ ਤਸਵੀਰ ਨਹੀਂ।" ਉਨ੍ਹਾਂ ਕਿਹਾ ਕਿ ਨਿਗਰਾਨੀ ਪ੍ਰਣਾਲੀਆਂ ਸਿਰਫ ਕੁਝ ਹੀ ਕੇਸ ਦਰਜ ਕਰ ਪਾਉਂਦੀਆਂ ਹਨ। ਇਸ ਦੇ ਨਾਲ, ਕਈ ਸੂਬਿਆਂ ਜਿਵੇਂ ਕਿ ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਬਿਹਾਰ, ਛੱਤੀਸਗੜ੍ਹ, ਕਰਨਾਟਕ, ਕੇਰਲ ਅਤੇ ਪੱਛਮੀ ਬੰਗਾਲ NCDC ਨੂੰ ਪੂਰੇ ਅੰਕੜੇ ਨਹੀਂ ਦੇ ਪਾਏ। ਕੁਝ ਮਾਮਲਿਆਂ 'ਚ ਅਧਿਕਾਰੀਆਂ 'ਤੇ ਮੁਆਵਜ਼ੇ ਦੇ ਦਾਅਵਿਆਂ ਤੋਂ ਬਚਣ ਲਈ ਮੌਤ ਦੇ ਅੰਕੜਿਆਂ ਨੂੰ ਦਬਾਉਣ ਦੇ ਦੋਸ਼ ਵੀ ਲੱਗੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
11000 ਕੇਵੀ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਡਾਕਟਰ ਦੀ ਮੌਤ, ਪਤਨੀ ਗੰਭੀਰ ਜ਼ਖਮੀ
NEXT STORY