ਮੁਰਾਦਾਬਾਦ- ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਪੁਲਸ ਨੇ ਐਤਵਾਰ ਨੂੰ ਇਕ ਸਥਾਨਕ ਯੂ-ਟਿਊਬਰ ਨੂੰ ਹਿੰਦੂ ਸੰਤਾਂ ਅਤੇ ਰਿਸ਼ੀਆਂ ਦਾ ਮਜ਼ਾਕ ਉਡਾਉਣ ਅਤੇ ਅਪਮਾਨਜਨਕ ਟਿੱਪਣੀ ਵਾਲੇ ਵੀਡੀਓ ਪੋਸਟ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਮੁਹੰਮਦ ਆਮਿਰ ਨੂੰ ਬਾਅਦ 'ਚ ਅਦਾਲਤ 'ਚ ਪੇਸ਼ ਹੋਣ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਪੁਲਸ ਅਨੁਸਾਰ, ਮੁਰਾਦਾਬਾਦ ਦੇ ਪਾਕਬੜਾ ਕਸਬੇ ਦੇ ਰਹਿਣ ਵਾਲੇ ਆਮਿਰ ਨੇ ਕਥਿਤ ਤੌਰ 'ਤੇ ਯੂਟਿਊਬ 'ਤੇ ਅਸ਼ਲੀਲ ਅਤੇ ਅਪਮਾਨਜਨਕ ਸਮੱਗਰੀ ਪੋਸਟ ਕਰਦਾ ਹੈ ਅਤੇ ਦੋਸ਼ੀ ਵਲੋਂ 'ਸਾਧੂ' ਦੇ ਭੇਸ 'ਚ ਪੋਸਟ ਕੀਤੇ ਗਏ ਵੀਡੀਓ ਦੀ ਵੱਖ-ਵੱਖ ਸਮੂਹਾਂ ਨੇ ਨਿੰਦਾ ਕੀਤੀ।
ਪੁਲਸ ਸੁਪਰਡੈਂਟ (ਨਗਰ) ਰਣ ਵਿਜੇ ਸਿੰਘ ਨੇ ਐਤਵਾਰ ਨੂੰ ਦੱਸਿਆ,''ਆਪਣੇ ਨਵੇਂ ਵੀਡੀਓ 'ਚ ਦੋਸ਼ੀ ਨੇ ਸਾਧੂ ਦਾ ਪਹਿਰਾਵਾ ਪਹਿਨਿਆ ਸੀ ਅਤੇ ਇਤਰਾਜ਼ਯੋਗ ਅਤੇ ਅਪਮਾਨਜਨਕ ਭਾਸ਼ਾ ਦਾ ਇਸਤੇਮਾਲ ਕੀਤਾ ਸੀ, ਜਿਸ ਦੀ ਸਥਾਨਕ ਲੋਕਾਂ ਨੇ ਸਖ਼ਤ ਆਲੋਚਨਾ ਕੀਤੀ ਸੀ।'' ਉਨ੍ਹਾਂ ਕਿਹਾ,''ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਅਸੀਂ ਆਮਿਰ ਨੂੰ ਅਪਮਾਨਜਨਕ ਸਮੱਗਰੀ ਦੇ ਪ੍ਰਸਾਰ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ।'' ਹਾਲਾਂਕਿ ਪੁਲਸ ਦੀ ਤੁਰੰਤ ਕਾਰਵਾਈ ਦੇ ਬਾਵਜੂਦ ਮੁਹੰਮਦ ਆਮਿਰ ਨੂੰ ਜ਼ਮਾਨਤ ਮਿਲ ਗਈ ਅਤੇ ਅਦਾਲਤ 'ਚ ਪੇਸ਼ ਕੀਤੇ ਜਾਣ ਦੇ ਤੁਰੰਤ ਬਾਅਦ ਰਿਹਾਅ ਕਰ ਦਿੱਤਾ ਗਿਆ। ਪੁਲਸ ਅਧਿਕਾਰੀ ਨੇ ਭਰੋਸਾ ਦਿੱਤਾ ਹੈ ਕਿ ਅੱਗੇ ਦੀ ਜਾਂਚ ਜਾਰੀ ਹੈ ਅਤੇ ਨਤੀਜਿਆਂ ਦੇ ਆਧਾਰ 'ਤੇ ਜ਼ਰੂਰੀ ਕਾਨੂੰਨੀ ਕਦਮ ਚੁੱਕੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਤਾਮਿਲਨਾਡੂ 'ਚ ਭਗਵਾਨ ਸ਼ਿਵ ਦੇ ਮੰਦਰ 'ਚ ਕੀਤੀ ਪੂਜਾ
NEXT STORY