ਜੈਪੁਰ- ਉੱਤਰ ਭਾਰਤ 'ਚ ਇਸ ਸਮੇਂ ਕਹਿਰ ਵਰ੍ਹਾਉਂਦੀ ਗਰਮੀ ਪੈ ਰਹੀ ਹੈ। ਜੇਕਰ ਗੱਲ ਕਰੀਏ ਰਾਜਸਥਾਨ ਦੀ ਤਾਂ ਇੱਥੇ ਭਿਆਨਕ ਗਰਮੀ ਦਾ ਕਹਿਰ ਹੈ। ਰਾਜਸਥਾਨ ਵਿਚ ਪਾਰਾ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਮੌਸਮ ਕੇਂਦਰ ਜੈਪੁਰ ਮੁਤਾਬਕ ਰਾਜਸਥਾਨ ਦੇ ਫਲੌਦੀ ਵਿਚ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 50 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਆਉਣ ਵਾਲੇ 5 ਦਿਨਾਂ ਤੱਕ ਕਿਹੋ ਜਿਹਾ ਰਹੇਗਾ ਮੌਸਮ, ਜਾਣੋ IMD ਦੀ ਭਵਿੱਖਬਾਣੀ
ਇਸ ਤੋਂ ਬਾਅਦ ਬਾੜਮੇਰ ’ਚ 48.8 ਡਿਗਰੀ ਸੈਲਸੀਅਸ, ਜੈਸਲਮੇਰ ’ਚ 48 ਡਿਗਰੀ ਸੈਲਸੀਅਸ, ਬੀਕਾਨੇਰ ’ਚ 47.2 ਡਿਗਰੀ ਸੈਲਸੀਅਸ, ਚੁਰੂ ’ਚ 47 ਡਿਗਰੀ ਸੈਲਸੀਅਸ, ਜੋਧਪੁਰ ’ਚ 46.9 ਡਿਗਰੀ ਸੈਲਸੀਅਸ, ਗੰਗਾਨਗਰ ’ਚ 46.5 ਡਿਗਰੀ ਸੈਲਸੀਅਸ, ਕੋਟਾ ’ਚ 46.3 ਡਿਗਰੀ ਅਤੇ ਰਾਜਧਾਨੀ ਜੈਪੁਰ ’ਚ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੱਸ ਦੇਈਏ ਕਿ 2016 ਵਿਚ 15 ਮਈ ਨੂੰ ਸਭ ਤੋਂ ਵੱਧ ਤਾਪਮਾਨ 51 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਰਾਜਸਥਾਨ 'ਚ 'ਲੂ' ਲੱਗਣ ਕਾਰਨ 5 ਲੋਕਾਂ ਦੀ ਮੌਤ, ਬਾੜਮੇਰ 'ਚ ਪਾਰਾ 49 ਡਿਗਰੀ ਦੇ ਕਰੀਬ
ਅਧਿਕਾਰਤ ਅੰਕੜਿਆਂ ਮੁਤਾਬਕ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿਚ ਘੱਟੋ-ਘੱਟ 17 ਥਾਵਾਂ 'ਤੇ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਜਾਂ ਉਸ ਤੋਂ ਉੱਪਰ ਦਰਜ ਕੀਤਾ ਗਿਆ। ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇ, ਗੁਜਰਾਤ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿਚ 29 ਮਈ ਤੱਕ ਭਿਆਨਕ ਗਰਮੀ ਜਾਰੀ ਰਹੇਗੀ। ਭਿਆਨਕ ਗਰਮੀ ਦਾ ਅਸਰ ਹਿਮਾਚਲ ਪ੍ਰਦੇਸ਼, ਆਸਾਮ ਅਤੇ ਮੇਘਾਲਿਆ ਦੀਆਂ ਪਹਾੜੀਆਂ 'ਤੇ ਵੀ ਪਵੇਗਾ। ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਗੁਜਰਾਤ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜੋ ਸਾਰੇ ਉਮਰ ਵਰਗ ਲਈ ਗਰਮੀ ਕਾਰਨ ਬੀਮਾਰੀ ਅਤੇ ਹੀਟਸਟਰੋਕ ਦੀ ਬਹੁਤ ਜ਼ਿਆਦਾ ਸ਼ੰਕਾ ਦਾ ਸੰਕੇਤ ਦਿੰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ ਕਸ਼ਮੀਰ 'ਚ ਭਿਆਨਕ ਸੜਕ ਹਾਦਸਾ, ਪੰਜਾਬ ਦੇ 4 ਨੌਜਵਾਨਾਂ ਦੀ ਮੌਤ
NEXT STORY