ਨੈਸ਼ਨਲ ਡੈਸਕ : ਦੇਹਰਾਦੂਨ ’ਚ ਇੰਡੀਅਨ ਮਿਲਟਰੀ ਅਕੈਡਮੀ ’ਚ ਸਖ਼ਤ ਸਿਖਲਾਈ ਲੈਣ ਤੋਂ ਬਾਅਦ 525 ਕੈਡਿਟਾਂ ਨੇ ਸ਼ਨੀਵਾਰ ਸ਼ਾਨਦਾਰ 'ਪਾਸਿੰਗ ਆਊਟ ਪਰੇਡ' ’ਚ ਹਿੱਸਾ ਲਿਆ। ਹੁਣ ਉਨ੍ਹਾਂ ਨੂੰ ਭਾਰਤੀ ਫੌਜ ’ਚ ਅਧਿਕਾਰੀ ਵਜੋਂ ਕਮਿਸ਼ਨ ਦਿੱਤਾ ਜਾਵੇਗਾ। ਜ਼ਮੀਨੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅਕੈਡਮੀ ਦੀ ਚੈਟਵੁੱਡ ਬਿਲਡਿੰਗ ਦੇ ਸਾਹਮਣੇ ਇਤਿਹਾਸਕ ਡ੍ਰਿਲ ਸਕੁਏਅਰ ਵਿਖੇ ਸ਼ਾਨਦਾਰ ਪਰੇਡ ਦਾ ਨਿਰੀਖਣ ਕੀਤਾ।
ਪਾਸਿੰਗ ਆਊਟ ਪਰੇਡ ’ਚ 157ਵੇਂ ਰੈਗੂਲਰ ਕੋਰਸ, 46ਵੀਂ ਟੈਕਨੀਕਲ ਐਂਟਰੀ ਸਕੀਮ, 140ਵਾਂ ਟੈਕਨੀਕਲ ਗ੍ਰੈਜੂਏਟ ਕੋਰਸ, 55ਵਾਂ ਸਪੈਸ਼ਲ ਕਮਿਸ਼ਨਡ ਅਾਫੀਸਰ ਕੋਰਸ ਤੇ ਟੈਰੀਟੋਰੀਅਲ ਆਰਮੀ ਅਾਨਲਾਈਨ ਐਂਟਰੀ ਪ੍ਰੀਖਿਆ ਕੋਰਸ 2023 ਸ਼ਾਮਲ ਸਨ। ਪਰੇਡ ’ਚ 14 ਸਹਿਯੋਗੀ ਦੇਸ਼ਾਂ ਦੇ 34 ਵਿਦੇਸ਼ੀ ਕੈਡਿਟਾਂ ਨੇ ਵੀ ਹਿੱਸਾ ਲਿਆ।
ਸਿਖਲਾਈ ਦੌਰਾਨ ਪਹਿਲੀ ਥਾਂ ਹਾਸਲ ਕਰਨ ਲਈ ‘ਸਵਾਰਡ ਆਫ਼ ਆਨਰ’ ਤੇ ‘ਗੋਲਡ ਮੈਡਲ’ ਨਾਲ ਨਿਸ਼ਕਲ ਦਿਵੇਦੀ ਨੂੰ ਸਨਮਾਨਿਤ ਕੀਤਾ ਗਿਆ। ਦੂਜੇ ਨੰਬਰ ਦੇ ਜੇਤੂ ਬੀ.ਯੂ.ਓ. ਬਾਦਲ ਯਾਦਵ ਨੇ ਚਾਂਦੀ ਦਾ ਮੈਡਲ ਤੇ ਤੀਜੇ ਨੰਬਰ ਲਈ ਕਮਲਜੀਤ ਸਿੰਘ ਨੂੰ ਕਾਂਸੀ ਦਾ ਮੈਡਲ ਮਿਲਿਆ।
"ਮੈਂ ਜ਼ਿੰਦਾ ਹਾਂ, ਜਨਾਬ!", ਸਰਕਾਰੀ ਰਿਕਾਰਡ 'ਤੇ ਮਰਿਆ ਬੰਦਾ ਹੋ ਗਿਆ ਜ਼ਿੰਦਾ, ਪਤਨੀ ਨੇ...
NEXT STORY