ਧੌਲਪੁਰ- ਪਹਾੜੀ ਖੇਤਰਾਂ 'ਚ ਪਾਣੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਦੀ ਪਹਿਲਕਦਮੀ ਅਤੇ ਤਾਲਾਬਾਂ ਦੇ ਪੁਨਰ ਸੁਰਜੀਤੀ ਨਾਲ ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਦੇ 2 ਬਲਾਕਾਂ 'ਚ 550 ਤੋਂ ਵੱਧ ਪੇਂਡੂ ਪਰਿਵਾਰਾਂ ਨੂੰ ਲਾਭ ਹੋਇਆ ਹੈ। ਇਸ ਪ੍ਰਾਜੈਕਟ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਸਿੰਚਾਈ ਪਾਣੀ ਦੀ ਬਿਹਤਰ ਉਪਲੱਬਧਤਾ ਹੋਈ ਹੈ ਅਤੇ ਖੇਤਰ 'ਚ ਖੇਤੀ ਉਤਪਾਦਨ 'ਚ ਜ਼ਿਕਰਯੋਗ ਵਾਧਾ ਹੋਇਆ ਹੈ। ਭਰਤਪੁਰ ਸਥਿਤ ਇਕ ਜਨਤਕ ਸੇਵਾ ਸੰਸਥਾ ਵਲੋਂ ਸ਼ੁਰੂ ਕੀਤੀ ਗਈ ਇਸ ਪਹਿਲਾ ਨਾਲ ਜ਼ਮੀਨ ਹੇਠਲੇ ਪਾਣੀ ਦੇ ਪੱਧਰ 'ਚ ਵਾਧਾ, ਤਾਲਾਬਾਂ 'ਚ ਸਿੰਘਾੜੇ ਦੀ ਖੇਤੀ ਅਤੇ ਕਿਸਾਨਾਂ ਵਲੋਂ ਉਗਾਈਆਂ ਜਾਣ ਵਾਲੀਆਂ ਫ਼ਸਲਾਂ ਨਾਲ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ। ਪਿੰਡ ਵਾਸੀਆਂ ਦੀ ਹਿੱਸੇਦਾਰੀ ਨਾਲ ਪ੍ਰਾਜੈਕਟ 'ਚ ਲਗਾਤਾਰ ਕੰਮ ਨਾਲ ਕਿਸਾਨਾਂ ਦੀ ਆਮਦਨ 'ਚ ਵਾਧਾ ਹੋਇਆ ਹੈ। ਧੌਲਪੁਰ ਜ਼ਿਲ੍ਹੇ ਦੇ ਬਾੜੀ ਅਤੇ ਬਸੇੜੀ ਬਲਾਕ 'ਚ 23 ਨਵੇਂ ਤਾਲਾਬਾਂ ਦਾ ਨਿਰਮਾਣ ਅਤੇ 10 ਪੁਰਾਣੇ ਤਾਲਾਬਾਂ ਦੀ ਪੁਨਰ ਸੁਰਜੀਤੀ ਕੀਤੀ ਗਈ ਹੈ। ਕੰਮ ਦੇ ਹਿੱਸੇ ਵਜੋਂ ਬੰਨ੍ਹਾਂ ਦੀ ਉੱਚਾਈ ਵਧਾਈ ਗਈ, ਤਾਲਾਬਾਂ ਦੇ ਤਲ ਤੋਂ ਮਿੱਟੀ ਹਟਾਈ ਗਈ, ਜਲ ਭੰਡਾਰਾਂ ਦੀ ਸਟੋਰੇਜ ਸਮਰੱਥਾ ਵਧਾਈ ਗਈ।
ਇਹ ਵੀ ਪੜ੍ਹੋ : ਮਾਪਿਆਂ ਨੇ ਕੁਆਰੀ ਗਰਭਵਤੀ ਧੀ ਦਾ ਗਲ਼ਾ ਘੁੱਟ ਕੇ ਕੀਤਾ ਕਤਲ, ਫਿਰ ਨਦੀ 'ਚ ਸੁੱਟੀ ਲਾਸ਼
ਬਸੇੜੀ ਬਲਾਕ ਦੇ ਧੀਮਰੀ ਪਿੰਡ ਦੇ ਇਕ ਕਿਸਾਨ ਮਹੇਂਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਧੂ ਬਾਬਾ ਤਾਲਾਬ ਤੋਂ ਸਿੰਚਾਈ ਦੇ ਪਾਣੀ ਦੀ ਉਪਲੱਬਧਤਾ ਤੋਂ ਬਾਅਦ ਉਸ ਨੇ ਸਰ੍ਹੋਂ ਤੋਂ ਇਲਾਵਾ ਕਣਕ ਉਗਾਉਣੀ ਸ਼ੁਰੂ ਕਰ ਦਿੱਤੀ ਸੀ, ਜਿਸ ਨੂੰ ਉਹ ਪਹਿਲਾਂ ਵੀ ਉਗਾਉਂਦੇ ਸਨ। ਸਨੋਰਾ, ਚਿਲਚੋਂਦ ਅਤੇ ਟੋਡਪੁਰਾ ਵਰਗੇ ਨੇੜੇ-ਤੇੜੇ ਦੇ ਪਿੰਡਾਂ ਦੇ ਕਈ ਪਰਿਵਾਰ, ਜੋ ਪਿਛਲੇ ਸਾਲ ਆਪਣੀ ਸਰ੍ਹੋਂ ਦੀ ਫ਼ਸਲ ਦੀ ਬਰਬਾਦੀ ਤੋਂ ਬਾਅਦ ਧੌਲਪੁਰ ਸ਼ਹਿਰ ਚਲੇ ਗਏ ਸਨ, ਆਪਣੀ ਜ਼ਮੀਨ 'ਤੇ ਪਰਤ ਆਏ ਹਨ ਅਤੇ ਮੁੜ ਖੇਤੀ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਣੀ ਦੀ ਉਪਲੱਬਧਤਾ ਤੋਂ ਬਾਅਦ ਇਸ ਖੇਤਰ 'ਚ ਖੇਤੀ 'ਚ ਅਨਾਜ ਉਤਪਾਦਨ ਇਕ ਮਹੱਤਵਪੂਰਨ ਵਾਧਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰੋਸਟੇਟ ਕੈਂਸਰ ਤੋਂ ਬਚਾਅ 'ਚ ਮਦਦਗਾਰ ਸਾਬਤ ਹੋ ਸਕਦੀ ਹੈ 'ਦਾਲਚੀਨੀ'
NEXT STORY