ਬੈਂਗਲੁਰੂ, (ਭਾਸ਼ਾ)- ਭ੍ਰਿਸ਼ਟਾਚਾਰ ਸਮੇਤ ਕਈ ਮੁੱਦਿਆਂ ’ਤੇ ਕਰਨਾਟਕ ’ਚ ਸਿੱਧਰਮਈਆ ਦੀ ਅਗਵਾਈ ਵਾਲੀ ਸਰਕਾਰ ’ਤੇ ਹਮਲਾ ਕਰਦਿਆਂ ਜਨਤਾ ਦਲ (ਐੱਸ) ਦੇ ਆਗੂ ਤੇ ਕੇਂਦਰੀ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਸ਼ਨੀਵਾਰ ਕਿਹਾ ਕਿ ਜੇ ਮੈਂ ਆਪਣੇ ਕੋਲ ਮੌਜੂਦ ਦਸਤਾਵੇਜ਼ ਜਾਰੀ ਕਰ ਦਿੱਤੇ ਤਾਂ ਸੂਬੇ ਦੇ 6-7 ਮੰਤਰੀਆਂ ਨੂੰ ਅਸਤੀਫਾ ਦੇਣਾ ਪਵੇਗਾ।
ਕੁਮਾਰਸਵਾਮੀ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਕੁਝ ਕਥਿਤ ਬੇਨਿਯਮੀਆਂ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਤੇ ਜਨਤਕ ਤੌਰ ’ਤੇ ਉਨ੍ਹਾਂ ਦੀ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਕਾਂਗਰਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੁਝ ਮਾਮਲਿਆਂ ’ਚ ਫਸਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਸਿੱਧਰਮਈਆ ਨੇ ਪਿਛਲੀ ਭਾਜਪਾ ਸਰਕਾਰ ’ਤੇ 40 ਫੀਸਦੀ ਕਮਿਸ਼ਨ ਵਾਲੀ ਸਰਕਾਰ ਹੋਣ ਦਾ ਦੋਸ਼ ਲਾਇਆ ਸੀ ਤੇ ਫਿਰ ਖੁੱਦ ਸੱਤਾ ’ਚ ਆਏ ਸਨ। ਅੱਜ ਉਨ੍ਹਾਂ ਦੀ ਆਪਣੀ ਪਾਰਟੀ ਕਹਿ ਰਹੀ ਹੈ ਕਿ ਸਰਕਾਰ ਆਉਣ ਤੋਂ ਬਾਅਦ ਇਹ 40 ਫੀਸਦੀ (ਕਮਿਸ਼ਨ) ਤੋਂ ਵੱਧ ਹੈ। ਸਿੱਧਰਮਈਆ ਜੀ, ਕੀ ਇਸੇ ਲਈ ਲੋਕਾਂ ਨੇ ਤੁਹਾਨੂੰ ਚੁਣਿਆ ਹੈ?
ਟਰੈਕਟਰ-ਟਰਾਲੀ ਨਾਲ SUV ਦੀ ਟੱਕਰ 'ਚ 3 ਦੀ ਮੌਤ, 5 ਜ਼ਖਮੀ
NEXT STORY