ਕਰੌਲੀ- ਰਾਜਸਥਾਨ ਦੇ ਕਰੌਲੀ 'ਚ ਸੋਮਵਾਰ ਦੁਪਹਿਰ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ 'ਚ ਮਿੱਟੀ ਹੇਠ ਦੱਬਣ ਕਾਰਨ ਮਾਂ ਅਤੇ 3 ਧੀਆਂ ਸਮੇਤ 6 ਦੀ ਮੌਤ ਹੋ ਗਈ। ਇਕ ਔਰਤ ਅਤੇ 2 ਕੁੜੀਆਂ ਜ਼ਖ਼ਮੀ ਹੋ ਗਈਆਂ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਿੱਟੀ ਪੁੱਟਦੇ ਸਮੇਂ ਟਿੱਲਾ ਡਿੱਗ ਗਿਆ। ਇਹ ਘਟਨਾ ਕਰੌਲੀ ਜ਼ਿਲੇ ਦੇ ਸਪੋਟਰਾ ਇਲਾਕੇ ’ਚ ਸੋਮਵਾਰ ਦੁਪਹਿਰ 3:30 ਵਜੇ ਹੋਈ। ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮੱਚ ਗਈ। ਮ੍ਰਿਤਕ ਅਤੇ ਜ਼ਖਮੀ ਸਾਰੇ ਇਕੋ ਪਰਿਵਾਰ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ : ਕੇਰਲ : 70 ਸਾਲਾਂ ਤੋਂ ਮੰਦਰ ਦੀ ਝੀਲ 'ਚ ਰਹਿ ਰਹੇ 'ਸ਼ਾਕਾਹਾਰੀ' ਮਗਰਮੱਛ ਦੀ ਮੌਤ
ਜਾਣਕਾਰੀ ਮੁਤਾਬਕ ਸਪੋਟਰਾ ਦੇ ਸਿਮੀਰ ਗ੍ਰਾਮ ਪੰਚਾਇਤ ਦੇ ਪਿੰਡ ਮੇਦਪੁਰਾ ਦੀਆਂ ਰਹਿਣ ਵਾਲੀਆਂ 10 ਤੋਂ ਵੱਧ ਔਰਤਾਂ ਅਤੇ ਕੁੜੀਆਂ ਦੀਵਾਲੀ ’ਤੇ ਘਰ ਦੀ ਲਪਾਈ ਲਈ ਮਿੱਟੀ ਲੈਣ ਗਈਆਂ ਸਨ। ਇਸ ਦੌਰਾਨ ਮਿੱਟੀ ਪੁੱਟਦੇ ਸਮੇਂ ਕਰੀਬ 15 ਫੁੱਟ ਉੱਚਾ ਟਿੱਲਾ ਉਨ੍ਹਾਂ ’ਤੇ ਡਿੱਗ ਗਿਆ ਅਤੇ ਉਹ ਦੱਬ ਗਈਆਂ। ਔਰਤਾਂ ਅਤੇ ਕੁੜੀਆਂ ਦੇ ਮਿੱਟੀ ਹੇਠ ਦੱਬਦੇ ਹੀ ਮੌਕੇ ’ਤੇ ਭੱਜ-ਦੌੜ ਪੈ ਗਈ ਅਤੇ ਵੱਡੀ ਗਿਣਤੀ ’ਚ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ। ਲੋਕਾਂ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਮਲਬੇ ਨੂੰ ਹਟਾ ਕੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ 4 ਔਰਤਾਂ ਸਮੇਤ 6 ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਹਰ ਜ਼ਿਲ੍ਹੇ ’ਚ 75 ਅੰਮ੍ਰਿਤ ਸਰੋਵਰ ਸਥਾਪਤ ਕਰਨ ਵਾਲਾ ਦੇਸ਼ ਦਾ ਪਹਿਲਾ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਿਆ ਜੰਮੂ-ਕਸ਼ਮੀਰ
ਮੁਲਾਇਮ ਯਾਦਵ ਦੇ ਅੰਤਿਮ ਸੰਸਕਾਰ ’ਚ ਕਾਂਗਰਸ ਦੇ ਨੁਮਾਇੰਦੇ ਵਜੋਂ ਸ਼ਾਮਲ ਹੋਣਗੇ ਕਮਲਨਾਥ ਤੇ ਬਘੇਲ
NEXT STORY