ਮੋਤੀਹਾਰੀ- ਬਿਹਾਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਜ਼ਹਿਰੀਲੀ ਸ਼ਰਾਬ ਨੇ ਲੋਕਾਂ ਦੀ ਜਾਨ ਲੈ ਲਈ ਹੈ। ਇਸਨੂੰ ਲੈ ਕੇ ਪੁਲਸ ਨੇ ਕਈ ਲੋਕਾਂ ਦੀ ਗ੍ਰਿਫਤਾਰੀ ਵੀ ਕੀਤੀ ਹੈ। ਦੱਸ ਦੇਈਏ ਕਿ ਇਸ ਘਟਨਾ 'ਚ 6 ਲੋਕਾਂ ਦੀ ਮੌਤ ਹੋ ਗਈ ਹੈ, ਉੱਥੇ ਹੀ 10 ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਘਟਨਾ ਦੀ ਪੂਰੀ ਜਾਣਕਾਰੀ ਮੰਗੀ ਹੈ। ਇਸ ਘਟਨਾ ਨਾਲ ਪੂਰੇ ਜ਼ਿਲ੍ਹੇ 'ਚ ਹਫੜਾ-ਦਫੜੀ ਮਚੀ ਹੋਈ ਹੈ। ਦੱਸ ਦੇਈਏ ਕਿ ਬਿਹਾਰ 'ਚ ਸ਼ਰਾਬ ਪੂਰੀ ਤਰ੍ਹਾਂ ਬੈਨ ਹੈ। ਇਸਦੇ ਬਾਵਜੂਦ ਬਿਹਾਰ 'ਚ ਆਏ ਦਿਨ ਸ਼ਰਾਬ ਨਾਲ ਜੁੜੀਆਂ ਘਟਨਾਵਾਂ ਆਉਂਦੀਆਂ ਰਹਿੰਦੀਆਂ ਹਨ।
6 ਲੋਕਾਂ ਦੀ ਮੌਤ
ਦਰਅਸਲ, ਮੋਤੀਹਾਰੀ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 6 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ 'ਚ ਹਫੜਾ-ਦਫੜੀ ਮਚ ਗਈ ਹੈ। ਪੁਲਸ ਨੇ ਕੁਝ ਲੋਕਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾਇਆ ਹੈ। ਚੰਪਾਰਣ ਰੇਂਜ ਦੇ ਡੀ.ਆਈ.ਜੀ. ਨੇ ਦੱਸਿਆ ਕਿ ਮਾਮਲੇ 'ਚ ਹੁਣ ਤਕ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਡੀ.ਆਈ.ਜੀ. ਜੈਕਾਂਤ ਨੇ ਅੱਗੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਬਿਹਾਰ 'ਚ ਅਪ੍ਰੈਲ 2016 ਤੋਂ ਹੀ ਸ਼ਰਾਬਬੰਦੀ ਲਾਗੂ ਹੈ।
ਨਿਤੀਸ਼ ਕੁਮਾਰ ਨੇ ਜਤਾਇਆ ਦੁਖ
ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਘਟਨਾ 'ਤੇ ਦੁਖ ਜਤਾਇਆ ਹੈ। ਨਿਤੀਸ਼ ਕੁਮਾਰ ਨੇ ਕਿਹਾ ਕਿ ਇਹ ਬਹੁਤ ਹੀ ਦੁਖਦ ਘਟਨਾ ਹੈ, ਮੈਂ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਮੰਗੀ ਹੈ।
ਕੇਜਰੀਵਾਲ ਦੇ ਹੱਕ ’ਚ ਨਿੱਤਰੇ ਬਿਹਾਰ ਦੇ CM ਨਿਤੀਸ਼, ਕਿਹਾ-ਉਹ ਖ਼ੁਦ ਦੇਣਗੇ ਮੂੰਹ-ਤੋੜ ਜਵਾਬ
NEXT STORY