ਸੂਰਤ, (ਅਨਸ)- ਸੂਰਤ ਵਿਚ ਸਚਿਨ ਪਾਲੀ ਪਿੰਡ ਦੇ ਕ੍ਰਿਸ਼ਨਾਨਗਰ ਇਲਾਕੇ ਵਿਚ 6 ਮੰਜ਼ਿਲਾ ਇਕ ਇਮਾਰਤ ਢਹਿ ਗਈ। ਇਮਾਰਤ ਦੇ ਢਹਿਣ ਨਾਲ ਲੱਗਭਗ 15 ਲੋਕਾਂ ਦੇ ਜ਼ਖਮੀ ਹੋਣ ਦਾ ਖਬਰ ਹੈ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਇਮਾਰਤ ਦੇ ਢਹਿਣ ਦੀ ਸੂਚਨਾ ਪਾ ਕੇ ਪਹੁੰਚੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਰੈਸਕਿਊ ਆਪ੍ਰੇਸ਼ਨ ਵਿਚ ਜੁਟ ਗਈ। ਮਲਬੇ ਵਿਚ ਦੱਬੇ ਲੋਕਾਂ ਨੂੰ ਬਾਹਰ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਮਾਰਤ ਡਿੱਗਣ ਕਾਰਨ ਫਿਲਹਾਲ ਸਪਸ਼ਟ ਨਹੀਂ ਹੋ ਸਕਿਆ ਹੈ। ਕਿਹਾ ਜਾ ਰਿਹਾ ਹੈ ਕਿ ਭਾਰੀ ਬਾਰਿਸ਼ ਕਾਰਨ ਇਹ ਖਸਤਾ ਹਾਲ ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਈ।
ਸੂਰਤ ਨਗਰ ਨਿਗਮ ਨੇ ਇਸਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹੋਏ ਸਨ ਪਰ ਅਜੇ ਵੀ ਇਸ ਵਿਚ 5-6 ਪਰਿਵਾਰ ਰਹਿ ਰਹੇ ਸਨ। ਇਮਾਰਤ ਦਾ ਮਾਲਕ ਵਿਦੇਸ਼ ਵਿਚ ਰਹਿੰਦਾ ਹੈ।
ਸ਼ਰਧਾਲੂਆਂ ਦਾ ਵਧਿਆ ਇੰਤਜ਼ਾਰ, ਉੱਤਰਾਖੰਡ 'ਚ ਭਾਰੀ ਬਾਰਿਸ਼ ਦੇ ਅਲਰਟ ਮਗਰੋਂ ਚਾਰਧਾਮ ਯਾਤਰਾ ਹੋਈ ਮੁਲਤਵੀ
NEXT STORY