ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਰਾਸ਼ਟਰੀ ਰਾਜਮਾਰਗ 154 ਮੰਡੀ-ਪਠਾਨਕੋਟ ਫੋਰਲੇਨ ਨਿਰਮਾਣ ਲਈ ਕੇਂਦਰ ਸਰਕਾਰ ਨੇ 696 ਕਰੋੜ ਰੁਪਏ ਦੇ ਬਜਟ ਪ੍ਰਬੰਧ ਨੂੰ ਮਨਜ਼ੂਰੀ ਦਿੱਤੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਇਸ ਨਾਲ ਸਿਹੁਨੀ ਤੋਂ ਰਾਜੋਲ ਤੱਕ ਫੋਰਲੇਨ ਨਿਰਮਾਣ, ਪੁਨਰਵਾਸ ਅਤੇ ਅਪਗ੍ਰੇਡੇਸ਼ਨ ਲਈ 696.65 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਜਟ ਨਾਲ ਫੋਰਲੇਨ ਦਾ ਨਿਰਮਾਣ ਕੰਮ ਅਤੇ ਪ੍ਰਭਾਵਿਤਾਂ ਨੂੰ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ ਦਾ ਪ੍ਰਬੰਧ ਕੀਤਾ ਜਾਵੇਗਾ। ਸ਼ਾਹਪੁਰ ਖੇਤਰ 'ਚ ਵੀ ਸੈਂਕੜੇ ਲੋਕ ਫੋਰਲੇਨ ਅਧੀਨ ਆ ਰਹੇ ਹਨ।
ਜਾਣਕਾਰੀ ਅਨੁਸਾਰ ਫੋਰਲੇਨ ਦੇ ਪਹਿਲੇ ਪੜਾਅ ਦਾ ਕੰਮ ਕੰਡਵਾਲ ਤੋਂ ਲੈ ਕੇ ਸਿਹੁਨੀ ਤੱਕ ਚੱਲ ਰਿਹਾ ਹੈ। ਦੂਜੇ ਪੜਾਅ 'ਚ ਹੁਣ ਸਿਹੁਨੀ ਤੋਂ ਰਾਜੋਲ ਤੱਕ ਕਰੀਬ 10 ਤੋਂ 12 ਕਿਲੋਮੀਟਰ ਦੇ ਸਲੈਬ ਦੇ ਨਿਰਮਾਣ ਕੰਮ ਵੀ ਹੁਣ ਸ਼ੁਰੂ ਹੋ ਜਾਵੇਗਾ। ਦੱਸਣਯੋਗ ਹੈ ਕਿ ਕੰਡਵਾਲ ਤੋਂ ਸਿਹੁਨੀ ਤੱਕ ਫੋਰਲੇਨ ਦੇ ਨਿਰਮਾਣ ਦੇ ਅਧੀਨ ਕਰੀਬ 750 ਇਮਾਰਤਾਂ ਆ ਰਹੀਆਂ ਹਨ। ਇਸ ਤੋਂ ਇਲਾਵਾ ਲੋਕਾਂ ਦੀਆਂ ਜ਼ਮੀਨਾਂ ਵੀ ਹਨ। ਪ੍ਰਸ਼ਾਸਨ ਵਲੋਂ ਪ੍ਰਭਾਵਿਤਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਨਾਲ ਪਠਾਨਕੋਟ-ਮੰਡੀ ਰਾਸ਼ਟਰੀ ਰਾਜਮਾਰਗ 'ਤੇ ਬਣਨ ਵਾਲੇ ਫੋਰਲੇਨ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਜ਼ਮੀਨ ਐਕਵਾਇਰ ਦੇ ਕੰਮ 'ਚ ਤੇਜ਼ੀ ਲਿਆਂਦੀ ਗਈ ਹੈ, ਜਿਸ ਨਾਲ ਇਸ ਫੋਰਲੇਨ ਦੇ ਨਿਰਮਾਣ ਦਾ ਮਾਰਗ ਪੱਕਾ ਹੋ ਰਿਹਾ ਹੈ। ਨੂਰਪੁਰ ਪ੍ਰਸ਼ਾਸਨ ਨੇ ਹੁਣ ਤੱਕ ਫੋਰਲੇਨ ਨਿਰਮਾਣ ਲਈ ਐਕਵਾਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਦੀ ਕੁੱਲ 144 ਕਰੋੜ ਰੁਪਏ ਦੀ ਰਾਸ਼ੀ 'ਚੋਂ ਹੁਣ ਤੱਕ 121 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਫੋਰਲੇਨ ਪ੍ਰਭਾਵਿਤਾਂ ਨੂੰ ਵੰਡ ਦਿੱਤੀ ਹੈ। ਇਸ ਤੋਂ ਇਲਾਵਾ ਬਾਕੀਆਂ ਨੂੰ ਮੁਆਵਜ਼ਾ ਰਾਸ਼ੀ ਦੇਣ ਦੀ ਪ੍ਰਕਿਰਿਆ ਜਾਰੀ ਹੈ।
ਸ਼ਰਾਬ ਲਈ ਪੈਸੇ ਦੇਣ ਤੋਂ ਮਾਂ ਨੇ ਕੀਤਾ ਇਨਕਾਰ, ਪੁੱਤ ਨੇ ਦਾਤਰੀ ਮਾਰ ਕੀਤਾ ਕਤਲ
NEXT STORY