ਨੈਸ਼ਨਲ ਡੈਸਕ- ਕੇਂਦਰੀ ਕੈਬਨਿਟ ਨੇ ਮੰਗਲਵਾਰ ਨੂੰ ਤਾਮਿਲਨਾਡੂ ਦੇ ਇਤਿਹਾਸਕ ਸ਼ਹਿਰ ਮਦੁਰਾਈ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਮਦੁਰਾਈ ਹਵਾਈ ਅੱਡੇ (Madurai Airport) ਨੂੰ ਅਧਿਕਾਰਤ ਤੌਰ 'ਤੇ 'ਅੰਤਰਰਾਸ਼ਟਰੀ ਹਵਾਈ ਅੱਡਾ' ਘੋਸ਼ਿਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਦੁਨੀਆ ਭਰ ਨਾਲ ਜੁੜੇਗਾ 'ਮੰਦਰਾਂ ਦਾ ਸ਼ਹਿਰ'
ਕੈਬਨਿਟ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਮਦੁਰਾਈ ਤਾਮਿਲਨਾਡੂ ਦਾ ਇਕ ਅਹਿਮ ਸ਼ਹਿਰ ਹੈ ਅਤੇ ਇਸ ਫੈਸਲੇ ਨਾਲ ਵਿਸ਼ਵ ਪੱਧਰ 'ਤੇ ਹਵਾਈ ਸੰਪਰਕ (Air Connectivity) ਵਧੇਗਾ। ਮਦੁਰਾਈ ਦੇ ਆਲੇ-ਦੁਆਲੇ ਇਕ ਵੱਡਾ ਉਦਯੋਗਿਕ ਕਲੱਸਟਰ ਹੈ, ਜਿਸ ਨੂੰ ਇਸ ਫੈਸਲੇ ਨਾਲ ਭਾਰੀ ਲਾਭ ਮਿਲੇਗਾ।
ਤੀਰਥ ਯਾਤਰੀਆਂ ਅਤੇ ਸੈਲਾਨੀਆਂ ਲਈ ਵੱਡੀ ਰਾਹਤ
ਇਸ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਦਰਜਾ ਮਿਲਣ ਨਾਲ ਪ੍ਰਸਿੱਧ ਮੀਨਾਕਸ਼ੀ ਅੰਮਾਨ ਮੰਦਰ, ਰਾਮੇਸ਼ਵਰਮ, ਕੂਡਲ ਅਜ਼ਾਗਰ ਮੰਦਰ ਅਤੇ ਤਿਰੂਪਰਨਕੁੰਦਰਮ ਮੁਰੂਗਨ ਮੰਦਰ ਵਰਗੇ ਧਾਰਮਿਕ ਸਥਾਨਾਂ 'ਤੇ ਆਉਣ ਵਾਲੇ ਸ਼ਰਧਾਲੂਆਂ ਲਈ ਸਫ਼ਰ ਬਹੁਤ ਸੁਖਾਲਾ ਹੋ ਜਾਵੇਗਾ। ਹੁਣ ਵਿਦੇਸ਼ੀ ਸ਼ਰਧਾਲੂ ਸਿੱਧਾ ਮਦੁਰਾਈ ਉਤਰ ਸਕਣਗੇ।
ਆਰਥਿਕਤਾ ਅਤੇ ਰੁਜ਼ਗਾਰ ਨੂੰ ਮਿਲੇਗਾ ਹੁਲਾਰਾ
ਅਧਿਕਾਰਤ ਬਿਆਨ ਮੁਤਾਬਕ, ਮਦੁਰਾਈ ਹਵਾਈ ਅੱਡਾ ਤਾਮਿਲਨਾਡੂ ਦੇ ਸਭ ਤੋਂ ਪੁਰਾਣੇ ਹਵਾਈ ਅੱਡਿਆਂ 'ਚੋਂ ਇਕ ਹੈ। ਇਸ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਨਾਲ ਖੇਤਰੀ ਸੰਪਰਕ 'ਚ ਸੁਧਾਰ ਹੋਵੇਗਾ। ਵਪਾਰ ਅਤੇ ਆਰਥਿਕ ਵਿਕਾਸ ਨੂੰ ਤੇਜ਼ੀ ਮਿਲੇਗੀ। ਸ਼ਹਿਰ ਇਕ ਵਿੱਦਿਅਕ ਅਤੇ ਸਿਹਤ ਸੰਭਾਲ (Healthcare Hub) ਵਜੋਂ ਵਧੇਰੇ ਮਜ਼ਬੂਤ ਹੋਵੇਗਾ।
ਏਅਰਲਾਈਨਾਂ ਨੇ ਦਿਖਾਈ ਦਿਲਚਸਪੀ
ਮੰਤਰੀ ਵੈਸ਼ਨਵ ਨੇ ਖੁਲਾਸਾ ਕੀਤਾ ਕਿ ਕਈ ਪ੍ਰਮੁੱਖ ਏਅਰਲਾਈਨਾਂ ਨੇ ਮਦੁਰਾਈ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ 'ਚ ਪਹਿਲਾਂ ਹੀ ਦਿਲਚਸਪੀ ਦਿਖਾਈ ਹੈ। ਇਸ ਕਦਮ ਨਾਲ ਨਾ ਸਿਰਫ਼ ਸੈਰ-ਸਪਾਟਾ ਵਧੇਗਾ, ਸਗੋਂ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਿਸਾਨ ਦੀ ਧੀ ਦੇ ਵਿਆਹ 'ਚ ਪੁੱਜੇ ਰਾਹੁਲ ਗਾਂਧੀ, ਨਿਭਾਇਆ ਆਪਣਾ ਵਾਅਦਾ
NEXT STORY