ਕਾਕੀਨਾਡਾ- ਆਂਧਰਾ ਪ੍ਰਦੇਸ਼ 'ਚ ਵੱਡਾ ਹਾਦਸਾ ਹੋ ਗਿਆ। ਇੱਥੇ ਕਾਕੀਨਾਡਾ 'ਚ ਇਕ ਫੈਕਟਰੀ 'ਚ ਤੇਲ ਦੇ ਟੈਂਕ ਦੀ ਸਫਾਈ ਕਰਦੇ ਸਮੇਂ ਦਮ ਘੁਟਣ ਨਾਲ 7 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਹਾਦਸੇ ਤੋਂ ਬਾਅਦ ਫੈਕਟਰੀ 'ਚ ਮੌਜੂਦ ਲੋਕਾਂ 'ਚ ਡਰ ਦਾ ਮਾਹੌਲ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਉਨ੍ਹਾਂ ਦੱਸਿਆ ਕਿ ਹਾਦਸਾ 'ਜੀ ਰਾਗਮਪੇਟ' 'ਚ ਸਵੇਰੇ ਕਰੀਬ 7 ਵਜੇ ਹੋਇਆ। ਐੱਫ.ਆਈ.ਆਰ. ਦੀ ਜਾਣਕਾਰੀ ਮੁਤਾਬਕ, ਜਾਨ ਗੁਆਉਣ ਵਾਲੇ ਮੰਡਲ ਦੇ ਪਾਡੇਰੂ ਅਤੇ ਪੁਲੀਮੇਰੂ ਦੇ ਨਿਵਾਸੀ ਸਨ। ਫੈਕਟਰੀ 'ਚ ਤੇਲ ਦੇ ਟੈਂਕ ਸਾਫ ਕਰਨ ਦੌਰਾਨ ਮਜ਼ਦੂਰਾਂ ਦਾ ਦਮ ਘੁਟਣ ਲੱਗਾ ਅਤੇ ਥੋੜ੍ਹੀ ਹੀ ਦੇਰ 'ਚ ਸਾਰੇ ਬੇਹੋਸ਼ ਹੋ ਗਏ। ਬਾਅਦ 'ਚ ਉਨ੍ਹਾਂ ਦੀ ਮੌਤ ਹੋ ਗਈ।
ਇਕ ਚਸ਼ਮਦੀਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਵਿਅਕਤੀ ਪਹਿਲਾਂ ਟੈਂਕ 'ਚ ਦਾਖਲ ਹੋਇਆ ਅਤੇ ਉਹ ਜਦੋਂ ਬਾਹਰ ਨਹੀਂ ਆਇਆ ਤਾਂ ਬਾਕੀ ਮਜ਼ਦੂਰ ਵੀ ਅੰਦਰ ਗਏ। ਮਜ਼ਦੂਰਾਂ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਫੈਕਟਰੀ ਪ੍ਰਬੰਧਨ ਨੇ ਮਜ਼ਦੂਰਾਂ ਨੂੰ ਉਚਿਤ ਸੁਰੱਖਿਆ ਉਪਕਰਣ ਮੁਹੱਈਆ ਨਹੀਂ ਕਰਵਾਏ।
ਜੰਮੂ-ਕਸ਼ਮੀਰ ਦੇ ਅੱਤਵਾਦ ਪੀੜਤ ਪਰਿਵਾਰਾਂ ਨੂੰ ਵੰਡੀ ਗਈ 696ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY