ਮੁੰਬਈ (ਭਾਸ਼ਾ) - ਮੁੰਬਈ ਦੀ ਇਕ ਅਦਾਲਤ ਨੇ 7 ਰੁਪਏ 65 ਪੈਸੇ ਦੀ ਚੋਰੀ ਦੇ 50 ਸਾਲ ਪੁਰਾਣੇ ਮਾਮਲੇ ਨੂੰ ਬੰਦ ਕਰ ਦਿੱਤਾ ਹੈ। ਅਣਸੁਲਝੇ ਮਾਮਲੇ ’ਚ 2 ਅਣਪਛਾਤੇ ਮੁਲਜ਼ਮ ਤੇ ਇਕ ਸ਼ਿਕਾਇਤਕਰਤਾ ਸ਼ਾਮਲ ਸਨ, ਜੋ ਦਹਾਕਿਆਂ ਤੱਕ ਪੁਲਸ ਦੀ ਭਾਲ ਦੇ ਬਾਵਜੂਦ ਨਹੀਂ ਲੱਭ ਸਕੇ। ਇਹ ਫੈਸਲਾ ਦਹਾਕਿਆਂ ਪੁਰਾਣੇ ਠੰਢੇ ਬਸਤੇ ’ਚ ਪਏ ਨਵੀਨਤਮ ਫੈਸਲਿਆਂ ’ਚੋਂ ਇਕ ਹੈ।
ਇਹ ਵੀ ਪੜ੍ਹੋ : ਅੰਤਿਮ ਸੰਸਕਾਰ ਮੌਕੇ ਸ਼ਮਸ਼ਾਨਘਾਟ 'ਚ ਭੁੱਲ ਕੇ ਵੀ ਨਾ ਜਾਣ ਇਹ ਲੋਕ, ਨਹੀਂ ਤਾਂ...
ਮਝਗਾਂਵ ਦੀ ਅਦਾਲਤ ਨੇ ਪੁਰਾਣੇ ਮਾਮਲਿਆਂ ਨੂੰ ਸੁਲਝਾਉਣ ਦੀ ਆਪਣੀ ਕੋਸ਼ਿਸ਼ ਦੇ ਹਿੱਸੇ ਵਜੋਂ 1977 ਦੇ ਮਾਮਲੇ ਨੂੰ ਬੰਦ ਕਰ ਦਿੱਤਾ ਜਿਸ ’ਚ ਮੁਲਜ਼ਮਾਂ ਦੀ ਜਾਂ ਤਾਂ ਮੌਤ ਹੋ ਚੁੱਕੀ ਹੈ ਜਾਂ ਉਨ੍ਹਾਂ ਦਾ ਪਤਾ ਨਹੀਂ ਲੱਗ ਰਿਹਾ। 1977 ਦੇ ਇਸ ਚੋਰੀ ਦੇ ਮਾਮਲੇ ’ਚ 2 ਅਣਪਛਾਤੇ ਵਿਅਕਤੀਆਂ ’ਤੇ 7 ਰੁਪਏ 65 ਪੈਸੇ ਦੀ ਚੋਰੀ ਕਰਨ ਦਾ ਦੋਸ਼ ਲਾਇਆ ਗਿਆ ਸੀ ਜੋ ਉਸ ਸਮੇਂ ਵੱਡੀ ਰਕਮ ਸੀ। ਹਾਲਾਂਕਿ, ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਦੇ ਬਾਵਜੂਦ ਦੋਵੇਂ ਮੁਲਜ਼ਮ ਨਹੀਂ ਫੜੇ ਗਏ ਜਿਸ ਕਾਰਨ ਕੇਸ ਠੰਢੇ ਬਸਤੇ ’ਚ ਰਹਿ ਗਿਆ।
ਇਹ ਵੀ ਪੜ੍ਹੋ : Google 'ਤੇ ਗਲਤੀ ਨਾਲ ਵੀ ਸਰਚ ਨਾ ਕਰੋ ਇਹ ਚੀਜ਼ਾਂ, ਹੋ ਸਕਦੀ ਹੈ ਜੇਲ੍ਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਨਲਾਈਨ ਸੱਟਾ ਮਾਮਲੇ ’ਚ ED ਨੇ ਦਾਇਰ ਕੀਤੀ ਚਾਰਜਸ਼ੀਟ
NEXT STORY