ਨਵੀਂ ਦਿੱਲੀ-ਭਾਰਤ 'ਚ ਕੋਰੋਨਾ ਰੋਕੂ ਟੀਕੇ ਦੀ ਬੂਸਟਰ ਖੁਰਾਕ ਲੈਣ ਵਾਲਿਆਂ 'ਚੋਂ 70 ਫੀਸਦੀ ਲੋਕ ਮਹਾਮਾਰੀ ਦੀ ਤੀਸਰੀ ਲਹਿਰ ਦੌਰਾਨ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਨਹੀਂ ਹੋਏ ਹਨ। ਇਹ ਗੱਲ ਇਕ ਅਧਿਐਨ 'ਚ ਕਹੀ ਗਈ ਹੈ ਜਿਸ 'ਚ ਲਗਭਗ 6 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਕੋਰੋਨਾ ਵਾਇਰਸ 'ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਰਾਸ਼ਟਰੀ ਟਾਸਕ ਫੋਰਸ ਦੇ ਸਹਿ-ਪ੍ਰਧਾਨ ਡਾ. ਰਾਜੀਵ ਜੈਦੇਵਨ ਦੀ ਅਗਵਾਈ 'ਚ ਕੀਤੇ ਗਏ ਅਧਿਐਨ 'ਚ ਕਿਹਾ ਗਿਆ ਹੈ ਕਿ ਟੀਕਾਕਰਨ ਕਰਵਾਉਣ ਵਾਲੇ ਪਰ ਬੂਸਟਰ ਖੁਰਾਕ ਨਾ ਲੈਣ ਵਾਲਿਆਂ 'ਚੋਂ 45 ਫੀਸਦੀ ਲੋਕ ਤੀਸਰੀ ਲਹਿਰ ਦੌਰਾਨ ਕੋਰੋਨਾ ਵਾਇਰਸ ਨਾਲ ਇਫੈਕਟਿਡ ਹੋਏ।
ਇਹ ਵੀ ਪੜ੍ਹੋ :ਕਿਊਬਾ ਦੇ ਰਾਜਦੂਤ ਨੇ ਪਾਕਿਸਤਾਨ ਦੇ ਮੰਤਰੀ ਇਕਬਾਲ ਦੀ ਟਿੱਪਣੀ 'ਤੇ ਜਤਾਇਆ ਸਖ਼ਤ ਇਤਰਾਜ਼
ਸਰਵੇਖਣ 'ਚ ਟੀਕਾਕਰਨ ਕਰਵਾ ਚੁੱਕੇ 5,971 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ 'ਚੋਂ 24 ਫੀਸਦੀ ਲੋਕ 40 ਸਾਲ ਤੋਂ ਘੱਟ ਉਮਰ ਵਰਗ ਦੇ ਸਨ ਅਤੇ 50 ਫੀਸਦੀ ਲੋਕ 40-59 ਉਮਰ ਵਰਗ ਦੇ ਸਨ। ਅਧਿਐਨ 'ਚ ਸ਼ਾਮਲ ਲੋਕਾਂ 'ਚ 45 ਫੀਸਦੀ ਮਹਿਲਾਵਾਂ ਸਨ ਜਦਕਿ 53 ਫੀਸਦੀ ਸਿਹਤ ਕਰਮਚਾਰੀ ਸਨ। ਅਧਿਐਨ 'ਚ ਸ਼ਾਮਲ 5,971 ਲੋਕਾਂ 'ਚੋਂ 2,383 ਨੇ ਬੂਸਟਰ ਖੁਰਾਕ ਲਈ ਸੀ ਅਤੇ ਉਨ੍ਹਾਂ 'ਚੋਂ 30 ਫੀਸਦੀ ਨੂੰ ਤੀਸਰੀ ਲਹਿਰ ਦੌਰਾਨ ਕੋਰੋਨਾ ਹੋਇਆ। ਇਸ 'ਚ ਕਿਹਾ ਗਿਆ ਹੈ ਕਿ ਬੂਸਟਰ ਖੁਰਾਕ ਲੈਣ ਤੋਂ ਬਾਅਦ ਵੀ ਇਨਫੈਕਟਿਡ ਹੋਣ ਵਾਲੇ, ਅਧਿਐਨ 'ਚ ਸ਼ਾਮਲ 716 ਲੋਕਾਂ 'ਚੋਂ ਤਿੰਨ ਫੀਸਦੀ 'ਚ ਲੱਛਣ ਨਹੀਂ ਸਨ, 58.5 ਫੀਸਦੀ ਨੂੰ ਹਲਕੀ ਇਨਫੈਕਸ਼ਨ ਸੀ, 37 ਫੀਸਦੀ ਨੂੰ ਮੱਧ ਅਤੇ 0.3 ਫੀਸਦੀ ਨੂੰ ਗੰਭੀਰ ਬੀਮਾਰੀ ਸੀ।
ਇਹ ਵੀ ਪੜ੍ਹੋ : ਨੇਪਾਲ : ਘਰ 'ਚ ਅੱਗ ਲੱਗਣ ਕਾਰਨ 4 ਬੱਚਿਆਂ ਦੀ ਹੋਈ ਮੌਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਕੋਰੋਨਾ ਦੀ ਸਥਿਤੀ ’ਤੇ PM ਮੋਦੀ ਭਲਕੇ ਕਰਨਗੇ ਮੁੱਖ ਮੰਤਰੀਆਂ ਨਾਲ ਬੈਠਕ
NEXT STORY