ਜੰਮੂ - ਜੰਮੂ-ਕਸ਼ਮੀਰ 'ਚ ਐਤਵਾਰ ਨੂੰ ਕੋਰੋਨਾ ਵਾਇਰਸ (ਕੋਵਿਡ-19) ਇਨਫੈਕਸ਼ਨ ਦੇ 701 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪ੍ਰਦੇਸ਼ 'ਚ ਪੀੜਤਾਂ ਦੀ ਗਿਣਤੀ ਵੱਧ ਕੇ 13,899 ਹੋ ਗਈ। ਜੰਮੂ ਖੇਤਰ 'ਚ ਕੋਰੋਨਾ ਦੇ 100 ਨਵੇਂ ਮਾਮਲੇ ਸਾਹਮਣੇ ਆਏ ਜਦੋਂ ਕਿ ਕਸ਼ਮੀਰ ਖੇਤਰ ਤੋਂ ਕੋਰੋਨਾ ਇਨਫੈਕਸ਼ਨ ਦੇ 601 ਨਵੇਂ ਮਾਮਲੇ ਸਾਹਮਣੇ ਆਏ। ਇਸ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਇਸ ਮਹਾਂਮਾਰੀ ਕਾਰਨ ਅੱਠ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 244 ਹੋ ਗਈ।
ਇਸ ਦੌਰਾਨ ਕੋਰੋਨਾ ਦੇ 646 ਮਰੀਜ਼ਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਜੰਮੂ ਖੇਤਰ ਤੋਂ 27 ਮਰੀਜ਼ ਠੀਕ ਹੋਏ ਜਦੋਂ ਕਿ ਕਸ਼ਮੀਰ ਖੇਤਰ ਤੋਂ 619 ਮਰੀਜ਼ ਠੀਕ ਹੋਏ ਹਨ। ਜੰਮੂ-ਕਸ਼ਮੀਰ ਪ੍ਰਸ਼ਾਸਨ ਤੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਮੀਡੀਆ ਬੁਲੇਟਿਨ ਮੁਤਾਬਕ ਪ੍ਰਦੇਸ਼ 'ਚ ਹੁਣ ਤੱਕ ਕੋਰੋਨਾ ਦੇ 13,899 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦੋਂ ਕਿ 7811 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਪ੍ਰਦੇਸ਼ 'ਚ ਇਸ ਸਮੇਂ ਕੋਰੋਨਾ ਦੇ 5844 ਸਰਗਰਮ ਮਾਮਲੇ ਹਨ।
ਇਸ ਮਹਾਂਮਾਰੀ ਨਾਲ ਹੁਣ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ 'ਚ 244 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੰਮੂ ਖੇਤਰ 'ਚ 19 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਕਸ਼ਮੀਰ ਖੇਤਰ 'ਚ ਇਸ ਜਾਨਲੇਵਾ ਵਾਇਰਸ ਕਾਰਨ ਹੁਣ ਤੱਕ 225 ਲੋਕਾਂ ਦੀ ਮੌਤ ਹੋਈ। ਜੰਮੂ-ਕਸ਼ਮੀਰ 'ਚ ਹੁਣ ਤੱਕ 5,07,678 ਨਮੂਨੀਆਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ ਜਿਨ੍ਹਾਂ 'ਚੋਂ 4,93,779 ਦੀ ਰਿਪੋਟਰ ਨੈਗੇਟਿਵ ਆਈ ਹੈ।
ਅਨਿਸ਼ਚਿਤਤਾ ਦੀਆਂ ਹਵਾਵਾਂ ਵਿਚਾਲੇ ਆ ਫਸਿਆ ਪਾਇਲਟ ਦਾ ਰਾਜਨੀਤਕ ਜਹਾਜ਼
NEXT STORY