ਨੈਸ਼ਨਲ ਡੈਸਕ : ਰਾਜਸਥਾਨ ਦੇ ਜੈਪੁਰ 'ਚ ਇਲਾਜ ਲਈ ਲਿਜਾਂਦੇ ਸਮੇਂ 78 ਸਾਲਾ ਅਮਰੀਕੀ ਔਰਤ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਟੈਕਸਾਸ ਦੀ ਰਹਿਣ ਵਾਲੀ ਜੈਕਲੀਨ ਆਸਟਿਨ ਸ਼ਹਿਰ ਦੇ ਨਾਂਤਾ ਥਾਣਾ ਖੇਤਰ 'ਚ 34 ਸਾਲਾ ਭਰਤ ਜੋਸ਼ੀ ਨਾਲ ਰਹਿ ਰਹੀ ਸੀ। ਦੋਹਾਂ ਦਾ ਵਿਆਹ ਪਿਛਲੇ ਸਾਲ ਅਗਸਤ 'ਚ ਹੋਇਆ ਸੀ। ਦੋਵਾਂ ਦੀ ਦੋਸਤੀ ਫੇਸਬੁੱਕ ਰਾਹੀਂ ਹੋਈ ਸੀ। ਪੁਲਸ ਮੁਤਾਬਕ ਔਰਤ ਨੂੰ ਬਿਹਤਰ ਇਲਾਜ ਲਈ ਜੈਪੁਰ ਲਿਜਾਇਆ ਗਿਆ, ਜਿੱਥੇ ਸੋਮਵਾਰ ਸ਼ਾਮ ਉਸ ਦੀ ਮੌਤ ਹੋ ਗਈ।
ਜੋਸ਼ੀ ਨੇ ਦੱਸਿਆ ਕਿ ਜੈਕਲੀਨ ਪਿਛਲੇ ਸਾਲ ਅਗਸਤ 'ਚ ਕੋਟਾ ਆਈ ਸੀ ਅਤੇ ਦੋਵਾਂ ਨੇ ਦਸੰਬਰ 'ਚ ਸਥਾਨਕ ਅਦਾਲਤ 'ਚ ਵਿਆਹ ਕਰਵਾ ਲਿਆ ਸੀ। ਉਸਨੇ ਦੱਸਿਆ ਕਿ ਜੈਕਲੀਨ ਅਮਰੀਕਾ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਵੀ ਸੀ। ਨਾਂਤਾ ਥਾਣਾ ਇੰਚਾਰਜ ਇੰਸਪੈਕਟਰ ਨਵਲ ਕਿਸ਼ੋਰ ਨੇ ਦੱਸਿਆ ਕਿ 7 ਜੁਲਾਈ ਨੂੰ ਕਥਿਤ ਤੌਰ 'ਤੇ ਔਰਤ ਦੀ ਸਿਹਤ ਵਿਗੜ ਗਈ ਸੀ ਅਤੇ ਉਸ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
ਜੋਸ਼ੀ ਨੇ ਦੱਸਿਆ ਕਿ ਔਰਤ ਦੀ ਹਾਲਤ ਵਿਗੜਨ 'ਤੇ ਸੋਮਵਾਰ ਨੂੰ ਉਸ ਨੂੰ ਜੈਪੁਰ ਦੇ ਬਿਹਤਰ ਹਸਪਤਾਲ 'ਚ ਰੈਫਰ ਕੀਤਾ ਗਿਆ ਪਰ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਔਰਤ ਦੀ ਲਾਸ਼ ਨੂੰ ਨਿਊ ਮੈਡੀਕਲ ਕਾਲਜ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।
ਮੁੰਬਈ ਹਿੱਟ ਐਂਡ ਰਨ ਮਾਮਲਾ, ਮੁੱਖ ਦੋਸ਼ੀ ਮਿਹਰ ਸ਼ਾਹ 14 ਦਿਨ ਦੀ ਨਿਆਇਕ ਹਿਰਾਸਤ 'ਚ
NEXT STORY