ਮੁੰਬਈ, (ਭਾਸ਼ਾ)- ਮਸ਼ਹੂਰ ਬੀ. ਐੱਮ. ਡਬਲਯੂ ‘ਹਿੱਟ ਐਂਡ ਰਨ’ ਮਾਮਲੇ ਦੇ ਮੁੱਖ ਦੋਸ਼ੀ ਮਿਹਰ ਸ਼ਾਹ ਨੂੰ ਮੰਗਲਵਾਰ ਨੂੰ ਇਥੋਂ ਦੀ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਬੀ. ਐੱਮ. ਡਬਲਯੂ. ਕਾਰ ਨਾਲ ਦੋ ਪਹੀਆ ਵਾਹਨ ਨੂੰ ਟੱਕਰ ਮਾਰਨ ਤੋਂ ਦੋ ਦਿਨ ਬਾਅਦ 9 ਜੁਲਾਈ ਨੂੰ 24 ਸਾਲਾ ਸ਼ਾਹ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਮੁੰਬਈ ਦੇ ਵਰਲੀ ਇਲਾਕੇ ’ਚ ਵਾਪਰੇ ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਇਕ ਔਰਤ ਦੀ ਮੌਤ ਹੋ ਗਈ ਸੀ ਜਿਸਦੀ ਪਛਾਣ 45 ਸਾਲਾ ਕਾਵੇਰੀ ਨਖਵਾ ਦੇ ਤੌਰ ਤੇ ਕੀਤੀ ਗਈ ਜਦਕਿ ਉਸ ਦਾ ਪਤੀ ਪ੍ਰਦੀਪ ਜ਼ਖਮੀ ਹੋ ਗਿਆ ਹੈ।
ਮੁੰਬਈ ਦੇ ਵਰਲੀ ਇਲਾਕੇ ’ਚ ਵਾਪਰੇ ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਇਕ ਔਰਤ ਦੀ ਮੌਤ ਹੋ ਗਈ ਸੀ ਜਿਸਦੀ ਪਛਾਣ 45 ਸਾਲਾ ਕਾਵੇਰੀ ਨਖਵਾ ਵਜੋਂ ਕੀਤੀ ਗਈ ਹੈ ਜਦਕਿ ਉਸ ਦਾ ਪਤੀ ਪ੍ਰਦੀਪ ਜ਼ਖਮੀ ਹੋ ਗਿਆ ਹੈ। ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਗੱਡੀ ’ਚ ਮੌਜੂਦ ਉਸ ਦੇ ਡਰਾਈਵਰ ਰਾਜਸ਼੍ਰੀ ਬਿਦਾਵਤ ਨੇ ਮਿਹਰ ਨਾਲ ਸੀਟਾਂ ਦੀ ਅਦਲਾ-ਬਦਲੀ ਕੀਤੀ ਅਤੇ ਉਹ ਫਿਲਹਾਲ ਨਿਆਇਕ ਹਿਰਾਸਤ ’ਚ ਹੈ।
ਪਾਨ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ, 3 ਸ਼ੱਕੀ ਗ੍ਰਿਫ਼ਤਾਰ
NEXT STORY