ਜੰਮੂ- ਜੰਮੂ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਅਤੇ ਕੌਮਾਂਤਰੀ ਸਰਹੱਦ (ਆਈ.ਬੀ.) ਦੇ ਨੇੜੇ-ਤੇੜੇ ਦੇ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਕਰੀਬ 8 ਹਜ਼ਾਰ ਜ਼ਮੀਨਦੋਜ਼ ਬੰਕਰ ਬਣਾਉਣ ਦਾ ਕੰਮ ਪੂਰਾ ਹੋ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਬਾਰੇ ਦੱਸਿਆ। ਕੇਂਦਰ ਨੇ ਜੰਮੂ, ਕਠੁਆ ਅਤੇ ਸਾਂਬਾ 'ਚ ਕੌਮਾਂਤਰੀ ਸਰਹੱਦ, ਪੁੰਛ ਅਤੇ ਰਾਜੌਰੀ 'ਚ ਕੌਮਾਂਤਰੀ ਸਰਹੱਦ ਦੇ ਕੋਲ ਦੇ ਪਿੰਡਾਂ ਦੇ ਲੋਕਾਂ ਲਈ 14,460 ਏਕਲ ਅਤੇ ਭਾਈਚਾਰਕ ਬੰਕਰ ਦੇ ਨਿਰਮਾਣ ਦੀ ਮਨਜ਼ੂਰੀ ਦਿੱਤੀ ਸੀ। ਬਾਅਦ 'ਚ ਜ਼ੋਖਿਮ ਵਾਲੀ ਆਬਾਦੀ ਦੀ ਸੁਰੱਖਿਆ ਲਈ 4 ਹਜ਼ਾਰ ਹੋਰ ਬੰਕਰ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ।
ਇਕ ਅਧਿਕਾਰਤ ਬੁਲਾਰੇ ਨੇ ਦੱਸਿਆ,''ਜੰਮੂ ਡਵੀਜ਼ਨ 'ਚ ਹੁਣ ਤੱਕ 6964 ਏਕਲ ਅਤੇ 959 ਭਾਈਚਾਰਕ ਬੰਕਰਾਂ ਸਮੇਤ ਕੁੱਲ 7923 ਬੰਕਰ ਬਣਾਏ ਜਾ ਚੁਕੇ ਹਨ।'' ਜੰਮੂ ਦੇ ਡਵੀਜ਼ਨਲ ਕਮਿਸ਼ਨਰ ਰਾਘਵ ਲਾਂਗੇਰ ਨੇ ਇੱਥੇ ਇਕ ਬੈਠਕ 'ਚ ਬੰਕਰ ਨਿਰਮਾਣ ਦੀ ਤਰੱਕੀ ਦੀ ਸਮੀਖਿਆ ਕੀਤੀ। ਸਰਹੱਦ 'ਤੇ ਸ਼ਾਂਤੀ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਸਾਲ ਫਰਵਰੀ 'ਚ ਨਵੇਂ ਸਮਝੌਤੇ ਤੋਂ ਬਾਅਦ ਪਿਛਲੇ 3 ਮਹੀਨਿਆਂ ਤੋਂ ਜੰਮੂ ਕਸ਼ਮੀਰ 'ਚ ਜੰਗਬੰਦੀ ਦੀ ਉਲੰਘਣਾ ਦੀ ਕੋਈ ਵੱਡੀ ਘਟਨਾ ਨਹੀਂ ਹੋਈ ਹੈ। ਬੁਲਾਰੇ ਨੇ ਕਿਹਾ ਕਿ 9905 ਹੋਰ ਬੰਕਰਾਂ ਦਾ ਕੰਮ ਚਾਲੂ ਹੈ ਅਤੇ ਇਹ ਨਿਰਮਾਣ ਦੀਆਂ ਵੱਖ-ਵੱਖ ਅਵਸਥਾ 'ਚ ਹੈ। ਸਾਂਬਾ 'ਚ 1592 ਬੰਕਰ, ਜੰਮੂ 'ਚ 1228, ਕਠੁਆ 'ਚ 1521, ਰਾਜੌਰੀ 'ਚ 2656 ਅਤੇ ਪੁੰਛ 'ਚ 926 ਬੰਕਰ ਬਣਾਏ ਜਾ ਚੁਕੇ ਹਨ।
ਸੰਘ ਵਿਚਾਰਕ ਬੋਲੇ- ਹਿੰਦੂ ਡੱਡੂਆਂ ਵਰਗੇ, ਉਨ੍ਹਾਂ ਨੂੰ ਇਕ ਹੀ ਤਰਾਜ਼ੂ ’ਤੇ ਨਹੀਂ ਤੋਲਿਆ ਜਾ ਸਕਦਾ
NEXT STORY