ਨਵੀਂ ਦਿੱਲੀ, (ਇੰਟ.)– ਹੈਦਰਾਬਾਦ ਦੇ 8 ਸਾਲਾ ਲੜਕੇ ਨੇ ਆਸਟ੍ਰੇਲੀਆ ਦੇ ਸਭ ਤੋਂ ਉੱਚੇ ਪਹਾੜ ਮਾਊਂਟ ਕੋਸ਼ੀਉਜ਼ਕੋ ’ਤੇ ਚੜ੍ਹਨ ’ਚ ਸਫਲਤਾ ਹਾਸਲ ਕੀਤੀ ਹੈ। ਸਮਨਿਊ ਪੋਠੁਰਾਜੂ ਨਾਂ ਦੇ ਇਸ ਲੜਕੇ ਨੇ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ’ਤੇ ਵੀ ਚੜ੍ਹਾਈ ਕੀਤੀ ਸੀ। ਸੂਤਰਾਂ ਅਨੁਸਾਰ ਪੋਠੁਰਾਜੂ ਨੇ ਆਪਣੀ ਮਾਂ ਤੇ ਭੈਣ ਸਮੇਤ 5 ਲੋਕਾਂ ਨਾਲ 12 ਦਸੰਬਰ ਨੂੰ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ ਸਰ ਕੀਤੀ। ਪੋਠੁਰਾਜੂ ਨੇ ਦੱਸਿਆ ਕਿ ਉਹ ਹੁਣ ਤੱਕ 4 ਉੱਚੇ ਪਹਾੜਾਂ ’ਤੇ ਚੜ੍ਹ ਚੁੱਕਾ ਹੈ ਤੇ ਹੁਣ ਉਸ ਦਾ ਇਰਾਦਾ ਜਾਪਾਨ ਦੇ ਮਾਊਂਟ ਫੂਜੀ ’ਤੇ ਚੜ੍ਹਨ ਦਾ ਹੈ। ਪੋਠੁਰਾਜੂ ਵੱਡਾ ਹੋ ਕੇ ਏਅਰ ਫੋਰਸ ਦਾ ਅਫਸਰ ਬਣਨਾ ਚਾਹੁੰਦਾ ਹੈ। ਹੈਂਡਲੂਮ ਨੂੰ ਪ੍ਰਮੋਟ ਕਰਨ ਲਈ ਪੋਠੁਰਾਜੂ ਨਾਲ ਪਹਾੜ ’ਤੇ ਚੜ੍ਹਨ ਵਾਲੀ ਟੀਮ ਨੇ ਤੇਲੰਗਾਨਾ ਹੈਂਡਲੂਮ ਦੇ ਕੱਪੜੇ ਪਹਿਨੇ ਸਨ।
ਇਹ ਟੀਮ ਇਸ ਤੋਂ ਪਹਿਲਾਂ ਤੰਜ਼ਾਨੀਆ ਦੇ ਮਾਊਂਟ ਕਿਲੀਮਾਂਜਰੋ ਦੀ ਉਹੂਰੂ ਚੋਟੀ ’ਤੇ ਵੀ ਚੜ੍ਹ ਚੁੱਕੀ ਹੈ। ਇਥੇ ਉਸ ਨੇ ਸਭ ਤੋਂ ਛੋਟੀ ਉਮਰ ’ਚ ਪਹਾੜ ’ਤੇ ਚੜ੍ਹਨ ਦਾ ਰਿਕਾਰਡ ਬਣਾਇਆ ਸੀ ਜੋ ਪਹਿਲਾਂ ਅਮਰੀਕਾ ਦੇ ਇਕ ਲੜਕੇ ਦੇ ਨਾਂ ’ਤੇ ਸੀ।
ਓਡੀਸ਼ਾ ਦੌਰੇ 'ਤੇ ਜਾਣਗੇ PM ਨਰਿੰਦਰ ਮੋਦੀ, (ਪੜ੍ਹੋ 24 ਦਸੰਬਰ ਦੀਆਂ ਖਾਸ ਖਬਰਾਂ)
NEXT STORY