ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਓਡੀਸ਼ਾ ਦੌਰੇ 'ਤੇ ਆ ਰਹੇ ਹਨ। ਇਸ ਦੌਰਾਨ ਉਹ ਓਡੀਸ਼ਾ ਵਾਸੀਆਂ ਨੂੰ ਕਈ ਸੌਗਾਤਾਂ ਦੇਣਗੇ। ਪਹਿਲਾਂ ਭੁਵਨੇਸ਼ਵਰ ਸਥਿਤ ਆਈ. ਆਈ. ਟੀ. ਕੈਂਪਸ ਦਾ ਉਦਘਾਟਨ ਕਰਨਗੇ। ਨਾਲ ਹੀ ਬਰਹਮਪੁਰ ਸਥਿਤ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਰਿਸਰਚ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਊਰਜਾ ਗੰਗਾ ਯੋਦਨਾ ਦੇ ਤਹਿਤ ਪਾਰਾਦੀਪ-ਹੈਦਰਾਬਾਦ ਪਾਇਪ ਲਾਈਨ ਕਾਰਜ ਦਾ ਵੀ ਸ਼ੁਭਆਰੰਭ ਕਰਨਗੇ।

ਰਾਜਸਥਾਨ 'ਚ ਮੰਤਰੀ ਮੰਡਲ ਦਾ ਸਹੁੰ ਚੁੱਕ ਪ੍ਰੋਗਰਾਮ ਅੱਜ

ਰਾਜਸਥਾਨ 'ਚ ਸੋਮਵਾਰ ਨੂੰ ਹੋਣ ਵਾਲੇ ਮੰਤਰੀ ਮੰਡਲ ਵਿਸਤਾਰ 'ਚ 23 ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ਮੰਤਰੀ ਪ੍ਰੀਸ਼ਦ 'ਚ 22 ਕਾਂਗਰਸੀ ਵਿਧਾਇਕ ਅਤੇ ਰਾਸ਼ਟਰੀ ਲੋਕ ਦਲ ਦੇ ਇਕ ਵਿਧਾਇਕ ਨੂੰ ਥਾਂ ਦਿੱਤੀ ਜਾ ਰਹੀ ਹੈ। ਮੰਤਰੀ ਮੰਡਲ 'ਚ 13 ਕੈਬਨਿਟ ਅਤੇ 10 ਰਾਜ ਮੰਤਰੀਆਂ ਦੇ ਸਹੁੰ ਚੁੱਕਣ ਦੀ ਸੰਭਾਵਨਾ ਹੈ। ਮੰਤਰੀ ਮੰਡਲ ਦਾ ਸਹੁੰ ਚੁੱਕ ਪ੍ਰੋਗਰਾਮ ਸੋਮਵਾਰ ਨੂੰ 11:30 ਵਜੇ ਜੈਪੁਰ 'ਚ ਆਯੋਜਿਤ ਹੋਵੇਗਾ।
ਮਮਤਾ ਨਾਲ ਮੁਲਾਕਾਤ ਕਰਨਗੇ ਕੇ. ਸੀ. ਆਰ.

ਤੇਲੰਗਾਨਾ ਰਾਸ਼ਟਰ ਕਮੇਟੀ ਦੇ ਪ੍ਰਮੱਖ ਅੱਜ ਦਿੱਲੀ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੀ ਇਹ ਮੁਲਾਕਾਤ ਬੇਹੱਦ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਕੇ. ਸੀ. ਆਰ. ਭਾਜਪਾ ਅਤੇ ਕਾਂਗਰਸ ਦੇ ਆਉਣ ਵਾਲੀਆਂ ਲੋਕ ਸਭਾ 'ਚ ਖੇਤਰੀ ਦਲਾਂ ਨੂੰ ਇਕੱਠੇ ਲਿਆਉਣ ਦੀ ਕਵਾਇਦ 'ਚ ਲੱਗੇ ਹੋਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਉਡੀਸ਼ਾ ਦੇ ਮੁਖ ਮੰਤਰੀ ਅਤੇ ਬੀਜੂ ਜਨਤਾ ਦਲ ਦੇ ਮੁਖੀ (ਬੀ. ਜੇ. ਡੀ.) ਨਵੀਨ ਪਟਨਾਇਕ ਨਾਲ ਮੁਲਾਕਾਤ ਕੀਤੀ।
ਅੱਜ ਕਾਂਸ਼ੀ ਦੌਰੇ 'ਤੇ ਉਧਵ ਠਾਕਰੇ

ਰਾਮ ਮੰਦਰ ਨਿਰਮਾਣ ਲਈ ਆਯੁਧਿਆ ਜਾ ਚੁੱਕੇ ਸ਼ਿਵ ਸੈਨਾ ਉਧਵ ਠਾਕਰੇ ਹੁਣ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਕਾਂਸ਼ੀ ਦਾ ਵੀ ਦੌਰਾ ਕਰਨਗੇ। ਇਸ ਤੋਂ ਪਹਿਲਾਂ ਉਹ ਰਾਮ ਮੰਦਰ 'ਤੇ ਪੰਢਰਪੁਰ 'ਚ ਸ਼ਕਤੀ ਪ੍ਰਦਰਸ਼ਨ ਕਰਨਗੇ।
ਵਾਜਪਾਈ 'ਤੇ ਅੱਜ 100 ਰੁਪਏ ਦਾ ਸਿੱਕਾ ਜਾਰੀ ਕਰਨਗੇ ਮੋਦੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ 'ਚ ਉਨ੍ਹਾਂ ਦੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੀ ਯਾਦ ਵਿਚ 100 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨਗੇ। ਸਰਕਾਰੀ ਸੂਤਰਾਂ ਨੇ ਐਤਵਾਰ ਦੱਸਿਆ ਕਿ ਸੰਸਦ ਭਵਨ ਦੀ ਅਨੈਕਸੀ ਵਿਚ ਇਕ ਪ੍ਰੋਗਰਾਮ ਦੌਰਾਨ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਮਹੇਸ਼ ਸ਼ਰਮਾ ਦੀ ਮੌਜੂਦਗੀ ਵਿਚ ਮੋਦੀ ਇਹ ਸਿੱਕਾ ਜਾਰੀ ਕਰਨਗੇ। ਇਸ ਦਾ ਭਾਰ 35 ਗ੍ਰਾਮ ਹੈ। ਸਿੱਕੇ ਦੇ ਪਿਛਲੇ ਪਾਸੇ ਵਾਜਪਾਈ ਦੀ ਤਸਵੀਰ ਹੈ।
ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਤਲਵੰਡੀ ਸਾਬੋ 'ਚ ਅੱਜ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ 24 ਦਸੰਬਰ ਨੂੰ ਤਲਵੰਡੀ ਸਾਬੋ ਵਿਖੇ ਪੁੱਜ ਰਹੇ ਹਨ।
ਉਕਤ ਜਾਣਕਾਰੀ ਹਲਕੇ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜੀਤਮਹਿੰਦਰ ਸਿੰਘ ਸਿੱਧੂ ਵਲੋਂ ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ 24 ਦਸੰਬਰ ਨੂੰ ਸਵੇਰੇ 9.30 ਵਜੇ ਚੱਠਾ ਪੈਲੇਸ 'ਚ ਹਲਕਾ ਤਲਵੰਡੀ ਸਾਬੋ ਦੇ ਮੋਹਰੀ ਪਾਰਟੀ ਵਰਕਰਾਂ, ਸਮੂਹ ਵਿੰਗਾਂ ਦੇ ਅਹੁਦੇਦਾਰਾਂ, ਪੰਚਾਂ ਸਰਪੰਚਾਂ, ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਮੌਜੂਦਾ ਤੇ ਸਾਬਕਾ ਮੈਂਬਰਾਂ, ਤਲਵੰਡੀ ਸਾਬੋ ਤੇ ਰਾਮਾਂ ਮੰਡੀ ਦੇ ਮੌਜੂਦਾ ਤੇ ਸਾਬਕਾ ਕੌਂਸਲਰਾਂ ਨਾਲ ਜ਼ਰੂਰੀ ਮੀਟਿੰਗ ਕਰਕੇ ਪਾਰਟੀ ਦੀਆਂ ਭਵਿੱਖੀ ਨੀਤੀਆਂ ਬਾਰੇ ਵਿਚਾਰ ਵਟਾਂਦਰਾ ਕਰਨਗੇ।
ਖੇਡ

ਰਣਜੀ ਕ੍ਰਿਕੇਟ ਟੂਰਨਾਮੈਂਟ 2018/19
ਬਾਸਕਟਬਾਲ ਟੂਰਨਾਮੈਂਟ - ਐਨ. ਬੀ. ਏ. ਬਾਸਕਟਬਾਲ 2018/19
ਪ੍ਰੋ ਕਬੱਡੀ ਲੀਗ 2018/19
ਸ਼ਿਮਲਾ ‘ਚ ਸੈਲਾਨੀਆਂ ਦਾ ਹੜ੍ਹ, ਰੇਲਵੇ ਨੇ ਚਲਾਈਆਂ ਸਪੈਸ਼ਲ ਗੱਡੀਆਂ
NEXT STORY