ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ 'ਚ ਕੋਰੋਨਾ ਵਾਇਰਸ ਤੋਂ ਠੀਕ ਹੋਏ 80 ਸਾਲਾ ਬਜ਼ੁਰਗ ਨੇ ਬਲੈਕ ਫੰਗਸ ਨਾਲ ਪੀੜਤ ਹੋਣ ਦੇ ਡਰ ਤੋਂ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਿਊਕੋਰਮਾਈਕੋਸਿਸ (ਬਲੈਕ ਫੰਗਸ) ਇਕ ਗੰਭੀਰ ਸੰਕਰਮਣ ਹੈ, ਜੋ ਸੂਬੇ 'ਚ ਕੋਰੋਨਾ ਮਰੀਜ਼ਾਂ 'ਚ ਪਾਇਆ ਗਿਆ ਹੈ। ਪੁਲਸ ਅਨੁਸਾਰ, ਪੀੜਤ ਆਪਣੀ ਪਤਨੀ ਨਾਲ ਸ਼ਹਿਰ ਦੇ ਪਾਲਦੀ ਇਲਾਕੇ ਦੇ ਅਮਨ ਅਪਾਰਟਮੈਂਟ 'ਚ ਰਹਿੰਦਾ ਸੀ। ਪਾਲਦੀ ਥਾਣੇ ਦੇ ਇੰਸਪੈਕਟਰ ਜੇ. ਐੱਮ. ਸੋਲੰਕੀ ਨੇ ਦੱਸਿਆ ਕਿ ਬਜ਼ੁਰਗ ਨੇ ਵੀਰਵਾਰ ਨੂੰ ਆਪਣੇ ਅਪਰਾਟਮੈਂਟ ਦੀ ਛੱਤ 'ਤੇ ਜ਼ਹਿਰੀਲੀ ਦਵਾਈ ਪਈ ਲਈ ਅਤੇ ਸ਼ਨੀਵਾਰ ਨੂੰ ਇਕ ਹਸਪਤਾਲ 'ਚ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਬਜ਼ੁਰਗ ਕੁਝ ਸਮੇਂ ਪਹਿਲਾਂ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਿਆ ਸੀ ਪਰ ਉਹ ਇਸ ਤੋਂ ਠੀਕ ਹੋ ਚੁਕਿਆ ਸੀ ਪਰ ਉਸ ਦੇ ਮੂੰਹ 'ਚ ਛਾਲੇ ਹੋ ਗਏ ਸਨ, ਜਿਸ ਤੋਂ ਬਾਅਦ ਉਹ ਡਰ ਗਿਆ। ਪੀੜਤ ਨੇ ਇਕ ਸੁਸਾਈਡ ਨੋਟ ਛੱਡਿਆ ਹੈ, ਜਿਸ 'ਚ ਉਸ ਨੇ ਖ਼ੁਦਕੁਸ਼ੀ ਦੇ ਕਾਰਨ ਦਾ ਜ਼ਿਕਰ ਕਰਦੇ ਹੋਏ ਖ਼ਦਸ਼ਾ ਜਤਾਇਆ ਹੈ ਕਿ ਉਸ ਨੂੰ ਬਲੈਕ ਫੰਗਸ ਹੋ ਸਕਦਾ ਹੈ, ਕਿਉਂਕਿ ਉਹ ਕੋਰੋਨਾ ਤੋਂ ਠੀਕ ਹੋਇਆ ਹੈ ਅਤੇ ਉਸ ਨੂੰ ਸ਼ੂਗਰ ਵੀ ਹੈ। ਸੋਲੰਕੀ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਕਰ ਰਹੀ ਹੈ।
7 ਮਹੀਨੇ ਦੇ ਬੱਚੇ ਦੀ ਕੁੱਟਮਾਰ ਕਰ ਰਹੀ ਮਾਂ ਦਾ ਵੀਡੀਓ ਵਾਇਰਲ, ਪੁਲਸ ਨੇ ਮਾਤਾ-ਪਿਤਾ ਨੂੰ ਸਮਝਾਇਆ
NEXT STORY