ਪਟਨਾ — ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਆਰਥਿਕ ਰੂਪ ਨਾਲ ਮਜ਼ਬੂਤ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ ਸਾਲ ਇਕ ਦਸੰਬਰ ਨੂੰ ਪੀ.ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਸੀ। ਇਸ ਸਕੀਮ ਦੇ ਤਹਿਤ ਦਰਮਿਆਨੇ ਤੇ ਛੋਟੇ ਕਿਸਾਨਾਂ ਨੂੰ ਸਲਾਨਾ ਤਿੰਨ ਕਿਸ਼ਤਾਂ 'ਚ 6 ਹਜ਼ਾਰ ਰੁਪਏ ਦਿੱਤਾ ਜਾਣਾ ਹੈ। ਦੋ ਮਹੀਨੇ 'ਚ ਹੀ ਇਸ ਸਕੀਮ ਦਾ ਇਕ ਸਾਲ ਪੂਰਾ ਹੋ ਜਾਵੇਗਾ ਪਰ ਬਿਹਾਰ ਦੇ 10 ਲੱਖ ਤੋਂ ਜ਼ਿਆਦਾ ਕਿਸਾਨਾਂ ਨੂੰ ਹੁਣ ਤਕ ਦੂਜੀ ਕਿਸ਼ਤ ਦੀ ਰਕਮ ਨਹੀਂ ਮਿਲੀ ਹੈ।
ਸਰਕਾਰੀ ਅੰਕੜਿਆਂ ਮੁਤਾਬਕ 30 ਅਕਤੂਬਰ ਤਕ ਬਿਹਾਰ 'ਚ ਇਸ ਸਕੀਮ ਦੇ ਲਾਭਪਾਤਰ ਦਰਮਿਆਨੇ ਤੇ ਛੋਟੇ ਕਿਸਾਨਾਂ ਦੀ ਗਿਣਤੀ 41,08,428 ਦਰਜ ਕੀਤੀ ਗਈ ਹੈ। ਇਨ੍ਹਾਂ 'ਚ 10,39,722 ਲਾਭਕਾਰੀ ਕਿਸਾਨਾਂ ਨੂੰ ਦੂਜੀ ਕਿਸ਼ਤ ਮਿਲਣੀ ਬਾਕੀ ਹੈ। ਸਰਕਾਰੀ ਅੰਕੜੇ ਦੱਸਦੇ ਹਨ ਕਿ ਕੁਲ ਰਜਿਸਟਰਡ 4108428 ਕਿਸਾਨਾਂ 'ਚੋਂ ਕਰੀਬ 84 ਫੀਸਦੀ ਭਾਵ ਕਰੀਬ 34 ਲੱਖ 55 ਹਜ਼ਾਰ ਕਿਸਾਨਾਂ ਨੂੰ ਹਾਲੇ ਤਕ ਤੀਜੀ ਕਿਸ਼ਤ ਨਹੀਂ ਮਿਲੀ ਹੈ।
ਸਾਢੇ 19 ਹਜ਼ਾਰ ਕਿਸਾਨ ਪਹਿਲੀ ਕਿਸ਼ਤ ਤੋਂ ਵਾਂਝੇ
ਦੂਜੀ ਅਤੇ ਤੀਜੀ ਕਿਸ਼ਤ ਨਹੀਂ ਪਾਉਣ ਵਾਲੇ ਕਿਸਾਨਾਂ ਦੀ ਗਿਣਤੀ ਤਾਂ ਲੱਖਾਂ 'ਚ ਹੈ, ਪਰ ਕਈ ਕਿਸਾਨ ਅਜਿਹੇ ਹਨ ਜਿਨ੍ਹਾਂ ਨੂੰ ਦੂਜੀ ਤੇ ਤੀਜੀ ਕਿਸ਼ਤ ਤਾਂ ਦੂਰ ਪਹਿਲੀ ਕਿਸ਼ਤ ਵੀ ਨਹੀਂ ਮਿਲੀ ਹੈ। ਅੰਕੜੇ ਦੱਸਦੇ ਹਨ ਕਿ ਅਜਿਹੇ ਕਿਸਾਨਾਂ ਦੀ ਗਿਣਤੀ 19502 ਹੈ। ਅੰਕੜਿਆਂ 'ਤੇ ਧਿਆਨ ਦੇਈਏ ਤਾਂ ਹਰ ਜ਼ਿਲੇ 'ਚ ਕੁਝ ਕਿਸਾਨ ਅਜਿਹੇ ਹਨ, ਜਿਨ੍ਹਾਂ ਨੇ ਪਹਿਲੀ ਕਿਸ਼ਤ ਨਹੀਂ ਮਿਲੀ ਹੈ। ਅਰਰਿਆ ਜ਼ਿਲੇ ਦੇ ਕਰੀਬ 50 ਕਿਸਾਨਾਂ ਨੂੰ ਪਹਿਲੀ ਕਿਸ਼ਤ ਦੀ ਰਕਮ ਨਹੀਂ ਮਿਲੀ ਹੈ। ਗਯਾ 'ਚ 200 ਤੋਂ ਜ਼ਿਆਦਾ ਕਿਸਾਨ ਹਾਲੇ ਵੀ ਪਹਿਲੀ ਕਿਸ਼ਤ ਤੋਂ ਵਾਂਝੇ ਹਨ। ਮਾਧੇਪੁਰ 'ਚ ਕਰੀਬ 2500 ਕਿਸਾਨਾਂ ਨੂੰ ਪਹਿਲੀ ਕਿਸ਼ਤ ਦਾ ਪੈਸਾ ਮਿਲਣਾ ਬਾਕੀ ਹੈ। ਇਸੇ ਤਰ੍ਹਾਂ ਕਟਿਹਾਰ 'ਚ ਕਰੀਬ ਇਕ ਹਜ਼ਾਰ ਜਦਕਿ ਜਮੂਈ 'ਚ ਕਰੀਬ 1250 ਕਿਸਾਨਾਂ ਨੂੰ ਪਹਿਲੀ ਕਿਸ਼ਤ ਹਾਲੇ ਤਕ ਨਹੀਂ ਮਿਲ ਸਕੀ ਹੈ।
ਖਤਮ ਹੋ ਸਕਦੈ ਪੁਲਸ ਕਰਮਚਾਰੀਆਂ ਦਾ ਪ੍ਰਦਰਸ਼ਨ, ਮੰਗਾਂ ਮੰਨਣ ਦਾ ਮਿਲਿਆ ਭਰੋਸਾ
NEXT STORY