ਨੈਸ਼ਨਲ ਡੈਸਕ- ਵਾਰਾਣਸੀ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਚੋਣ ਲੜਨ ਦੀ ਦੌੜ ਲੱਗੀ ਹੋਈ ਹੈ। ਪੀ. ਐੱਮ. ਮੋਦੀ ਦੇ ਚੋਣ ਮੈਦਾਨ ਵਿਚ ਉਤਰਨ ਕਾਰਨ ਵੀ. ਵੀ. ਆਈ. ਪੀ. ਸੀਟ ਬਣੀ ਵਾਰਾਣਸੀ ਵਿਚ ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਬੀਤੇ ਮੰਗਲਵਾਰ ਨੂੰ 14 ਲੋਕਾਂ ਨੇ ਪਰਚਾ ਖਰੀਦ ਲਿਆ ਸੀ। ਇਨ੍ਹਾਂ ਵਿਚੋਂ 2 ਨੇ ਨਾਮਜ਼ਦਗੀ ਪੱਤਰ ਵੀ ਦਾਖਲ ਕੀਤੇ ਹਨ। ਦੂਜੇ ਪਾਸੇ 55 ਲੋਕ ਅਜਿਹੇ ਹਨ, ਜਿਨ੍ਹਾਂ ਨੇ ਟ੍ਰੇਜਰੀ ਚਾਲਾਨ ਹਾਸਲ ਕੀਤਾ ਹੈ। ਇਹ ਸਥਿਤੀ ਪਹਿਲੇ ਦਿਨ ਦੀ ਹੈ, ਜਦਕਿ ਨਾਮਜ਼ਦਗੀ ਪ੍ਰਕਿਰਿਆ 14 ਮਈ ਤੱਕ ਜਾਰੀ ਰਹੇਗੀ।
ਇਸ ਦੌਰਾਨ 11 ਅਤੇ 12 ਮਈ ਨੂੰ ਦੂਜਾ ਸ਼ਨੀਵਾਰ ਅਤੇ ਐਤਵਾਰ ਹੋਣ ਕਾਰਨ ਨਾਮਜ਼ਦਗੀ ਨਹੀਂ ਹੋ ਸਕੇਗੀ। 7ਵੇਂ ਪੜਾਅ ਵਿਚ ਵਾਰਾਣਸੀ ਵਿਚ 15 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ ਅਤੇ 17 ਤੱਕ ਪਰਚਾ ਵਾਪਸ ਲਿਆ ਜਾ ਸਕੇਗਾ। ਇਥੇ 1 ਜੂਨ ਨੂੰ ਵੋਟਿੰਗ ਹੋਣੀ ਹੈ। ਪਹਿਲੇ ਦਿਨ ਕੋਲੀ ਸ਼ੈੱਟੀ ਸ਼ਿਵ ਕੁਮਾਰ ਨੇ ਨਾਮਜ਼ਦਗੀ ਦਾਖਲ ਕੀਤੀ। ਦੂਸਰੀ ਨਾਮਜ਼ਦਗੀ ਬਹਾਦੁਰ ਆਦਮੀ ਪਾਰਟੀ ਦੇ ਅਭਿਸ਼ੇਕ ਪ੍ਰਜਾਪਤੀ ਨੇ ਭਰੀ। ਇਸ ਦੇ ਨਾਲ ਹੀ ਪਰਚਾ ਖਰੀਦਣ ਵਾਲਿਆਂ ਵਿਚ ਵਿੰਧਿਆਚਲ ਪਾਸਵਾਨ, ਸੰਜੇ ਤਿਵਾੜੀ, ਰਣਵੀਰ ਸਿੰਘ, ਅਜੈ ਕੁਮਾਰ, ਸੁਨੀਲ ਕੁਮਾਰ, ਸ਼ੰਕਰ ਸ਼ਰਮਾ, ਦਯਾਸ਼ੰਕਰ ਕੌਸ਼ਿਕ, ਅਵਚਿਤਰਾਵ, ਰਾਜਕੁਮਾਰ ਜਾਇਸਵਾਲ, ਨਰਸਿੰਘ ਕੁਮਾਰ, ਪਾਰਸਨਾਥ ਕੇਸਰੀ ਸ਼ਾਮਲ ਰਹੇ।
ਕਾਂਗਰਸ ਦੇ ਸੂਬਾ ਪ੍ਰਧਾਨ ਅਜੈ ਰਾਏ ਨੂੰ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ। ਉਮੀਦਵਾਰ ਬਦਲਣ ਤੋਂ ਬਾਅਦ ਬਸਪਾ ਨੇ ਅਥਰ ਜਮਾਲ ਲਾਰੀ ’ਤੇ ਆਪਣਾ ਦਾਅ ਲਗਾ ਦਿੱਤਾ ਹੈ। ਕਾਮੇਡੀਅਨ ਸ਼ਿਆਮ ਰੰਗੀਲਾ ਨੇ ਵੀ ਵਾਰਾਣਸੀ ਤੋਂ ਚੋਣ ਲੜਨ ਦਾ ਇਰਾਦਾ ਪ੍ਰਗਟਾਇਆ ਹੈ। ਪੀ. ਐੱਮ. ਮੋਦੀ 13 ਨੂੰ ਰੋਡ ਸ਼ੋਅ ਤੋਂ ਬਾਅਦ 14 ਮਈ ਨੂੰ ਨਾਮਜ਼ਦਗੀ ਦਾਖ਼ਲ ਕਰਨਗੇ।
ਕਾਂਗਰਸ 50 ਲੋਕ ਸਭਾ ਸੀਟਾਂ ਵੀ ਨਹੀਂ ਜਿੱਤ ਸਕੇਗੀ : PM ਮੋਦੀ
NEXT STORY