ਬੈਂਗਲੁਰੂ- ਸਮਾਜ ਸੇਵਾ ਅਤੇ ਮਨੁੱਖਤਾ ਦੀ ਇਕ ਮਿਸਾਲ ਬਣੇ ਰਵੀ ਕੁਮਾਰ ਨੇ ਆਪਣੇ ਜੀਵਨ ਦੀ ਕਹਾਣੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਦੇ ਮਾਨਸਿਕ ਤੌਰ 'ਤੇ ਬੀਮਾਰ ਰਹੇ ਰਵੀ ਕੁਮਾਰ ਨੇ ਇਲਾਜ ਤੋਂ ਬਾਅਦ ਆਪਣੀ ਪੂਰੀ ਪੂੰਜੀ 85 ਲੱਖ ਰੁਪਏ NGO "ਨਿਊ ਆਰਕ ਮਿਸ਼ਨ ਆਫ ਇੰਡੀਆ" ਨੂੰ ਦਾਨ ਕਰ ਦਿੱਤੀ। ਅੱਜ ਉਹ ਉਨ੍ਹਾਂ ਹੀ ਦੇ ਦਫ਼ਤਰ ਦੇ ਬਾਹਰ ਚੌਕੀਦਾਰੀ ਕਰ ਰਹੇ ਹਨ।
ਰਵੀ ਦੀ ਕਹਾਣੀ:
ਸਾਲ 2017 ਵਿਚ ਰਵੀ ਕੁਮਾਰ ਮਾਨਸਿਕ ਤੌਰ 'ਤੇ ਬੀਮਾਰ ਹੋ ਗਏ ਸਨ। ਪਰਿਵਾਰ ਨੇ ਵੀ ਉਨ੍ਹਾਂ ਦਾ ਸਾਥ ਛੱਡ ਦਿੱਤਾ। ਉਹ ਸੜਕਾਂ 'ਤੇ ਭਟਕਦੇ ਫਿਰਦੇ ਰਹੇ। ਤਦ ਨਿਊ ਆਰਕ ਮਿਸ਼ਨ ਆਫ ਇੰਡੀਆ ਵੱਲੋਂ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ। ਇਲਾਜ ਦੇ ਨਾਲ-ਨਾਲ ਉਨ੍ਹਾਂ ਨੂੰ ਸੰਭਾਲਿਆ ਗਿਆ ਅਤੇ ਹੌਲੀ-ਹੌਲੀ ਉਹ ਸਿਹਤਮੰਦ ਹੋ ਗਏ। ਜਦੋਂ ਉਹ ਠੀਕ ਹੋ ਗਏ, ਤਾਂ ਵੀ ਉਨ੍ਹਾਂ ਨੇ ਘਰ ਵਾਪਸ ਜਾਣ ਦੀ ਬਜਾਏ NGO ਵਿਚ ਹੀ ਰਹਿਣਾ ਚੁਣਿਆ। ਉਨ੍ਹਾਂ ਨੂੰ ਪਿਤਾ ਵਲੋਂ ਮਿਲੀ ਪੈਨਸ਼ਨ ਅਤੇ ਜਾਇਦਾਦ ਵਿਚੋਂ ਮਿਲੀ ਰਕਮ ਨੂੰ ਪੂਰੀ ਤਰ੍ਹਾਂ ਦਾਨ ਕਰ ਦਿੱਤਾ।
NGO ਨੇ ਰਵੀ ਨੂੰਦਿੱਤਾ ਸਨਮਾਨ:
NGO ਨੇ ਰਵੀ ਕੁਮਾਰ ਦੀ ਯਾਦ 'ਚ ਦਫ਼ਤਰ ਦੇ ਬਾਹਰ ਉਨ੍ਹਾਂ ਦੀ ਫੋਟੋ ਲਗਾਈ ਹੈ। NGO ਦੇ ਸੰਸਥਾਪਕ ਥਾਮਸ ਰਾਜਾ ਨੇ ਦੱਸਿਆ ਕਿ ਰਵੀ ਦੇ ਦਾਨ ਨਾਲ ਉਨ੍ਹਾਂ ਨੇ ਜ਼ਮੀਨ ਖਰੀਦੀ ਹੈ, ਜਿੱਥੇ ਬੇਸਹਾਰਾ ਲੋਕਾਂ ਲਈ ਘਰ ਬਣਾਉਣਗੇ। ਰਵੀਸਿਰਫ਼ ਚੌਕੀਦਾਰ ਦੀ ਡਿਊਟੀ ਕਰਦੇ ਹਨ, ਕਿਉਂਕਿ ਉਹ ਮੰਨਦੇ ਹਨ ਕਿ ਇਹ ਉਨ੍ਹਾਂ ਦੀ "ਸੇਵਾ" ਹੈ। ਉਨ੍ਹਾਂ ਨੇ ਤਨਖ਼ਾਹ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਜੰਮੂ ਕਸ਼ਮੀਰ : ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਮੰਗਲਵਾਰ ਨੂੰ ਮੁੜ ਖੁੱਲ੍ਹਣਗੇ ਸਕੂਲ
NEXT STORY