ਮੁੰਬਈ: ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਹੁਣ ਆਮ ਲੋਕਾਂ ਦੀਆਂ ਜੇਬਾਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਇੱਕ ਪਾਸੇ ਜਿੱਥੇ ਦੇਸ਼ ਭਰ ਵਿੱਚ ਐਲ.ਪੀ.ਜੀ. (LPG) ਗੈਸ ਦੀ ਕਿੱਲਤ ਦੀਆਂ ਖ਼ਬਰਾਂ ਨਾਲ ਲੋਕ ਦਹਿਸ਼ਤ ਵਿੱਚ ਹਨ, ਉੱਥੇ ਹੀ ਸਾਈਬਰ ਅਪਰਾਧੀਆਂ ਨੇ ਇਸ ਮੌਕੇ ਨੂੰ ਆਪਣੀ ਕਮਾਈ ਦਾ ਜ਼ਰੀਆ ਬਣਾ ਲਿਆ ਹੈ। ਮੁੰਬਈ ਵਿੱਚ ਸਾਈਬਰ ਠੱਗਾਂ ਨੇ ਗੈਸ ਕਨੈਕਸ਼ਨ ਕੱਟਣ ਦਾ ਡਰ ਦਿਖਾ ਕੇ ਸਿਰਫ਼ 4 ਦਿਨਾਂ ਵਿੱਚ ਮੁੰਬਈ ਵਾਸੀਆਂ ਤੋਂ 26.43 ਲੱਖ ਰੁਪਏ ਲੁੱਟ ਲਏ ਹਨ।
ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਜਾਣਕਾਰੀ ਮੁਤਾਬਕ ਜਾਲਸਾਜ਼ ਗੈਸ ਦੀ ਕਿੱਲਤ ਕਾਰਨ ਪਰੇਸ਼ਾਨ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਠੱਗ ਆਪਣੇ ਆਪ ਨੂੰ 'ਮਹਾਨਗਰ ਗੈਸ ਲਿਮਟਿਡ' ਦੇ ਅਧਿਕਾਰੀ ਦੱਸ ਕੇ ਪਹਿਲਾਂ ਲੋਕਾਂ ਨੂੰ ਫ਼ੋਨ ਕਰਦੇ ਹਨ। ਫਿਰ ਉਹ ਲੋਕਾਂ ਨੂੰ ਧਮਕਾਉਂਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦਾ ਬਿੱਲ ਬਕਾਇਆ ਹੈ ਅਤੇ ਜੇਕਰ ਤੁਰੰਤ ਭੁਗਤਾਨ ਨਾ ਕੀਤਾ ਗਿਆ ਤਾਂ ਗੈਸ ਕਨੈਕਸ਼ਨ ਕੱਟ ਦਿੱਤਾ ਜਾਵੇਗਾ। ਠੱਗ ਬੜੀ ਹੁਸ਼ਿਆਰੀ ਨਾਲ ਲੋਕਾਂ ਨੂੰ ਕਹਿੰਦੇ ਹਨ ਕਿ ਇਸ ਲਈ ਤੁਹਾਨੂੰ ਸਿਰਫ਼ 10 ਜਾਂ 20 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇਸ ਬਹਾਨੇ ਉਹ ਪੀੜਤਾਂ ਨੂੰ ਇੱਕ 'mahanagar apk' ਨਾਮ ਦੀ ਫਾਈਲ ਭੇਜਦੇ ਹਨ। ਲੋਕ ਜਿਵੇਂ ਇਸ ਲਿੰਕ ਜਾਂ ਫਾਈਲ 'ਤੇ ਕਲਿੱਕ ਕਰਦੇ ਹਨ, ਉਨ੍ਹਾਂ ਦਾ ਮੋਬਾਈਲ ਹੈਕ ਕਰਕੇ ਬੈਂਕ ਖਾਤਾ ਖਾਲੀ ਕਰ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ - ਧੀਆਂ ਦੇ ਖਾਤੇ 'ਚ ਆਉਣਗੇ ਪੈਸੇ, ਵਿਆਹ ਲਈ ਮਿਲੇਗਾ 1 ਲੱਖ ਰੁਪਏ ਦਾ ਤੋਹਫ਼ਾ! ਸੂਬਾ ਸਰਕਾਰ ਦਾ ਵੱਡਾ ਐਲਾਨ
4 ਦਿਨਾਂ 'ਚ 4 ਵੱਡੀਆਂ ਵਾਰਦਾਤਾਂ
ਇਸ ਦੌਰਾਨ ਪਿਛਲੇ 4 ਦਿਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੁੰਬਈ ਦੇ ਵਿਲੇ ਪਾਰਲੇ ਅਤੇ ਵਡਾਲਾ ਵਰਗੇ ਕਈ ਇਲਾਕਿਆਂ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਥੇ ਲੋਕ ਠੱਗੀ ਦਾ ਸ਼ਿਕਾਰ ਹੋਏ ਹਨ। ਗੈਸ ਸੰਕਟ ਵਿਚਾਲੇ ਸਾਈਬਰ ਅਪਰਾਧੀਆਂ ਕਾਰਨ ਲੋਕਾਂ ਨਾਲ 26 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਗਈ ਹੈ। ਇਸ ਦੌਰਾਨ ਲੋਕ ਪਹਿਲਾਂ ਹੀ ਗੈਸ ਸਿੰਲਡਰ ਨਾਲ ਮਿਲਣ ਕਾਰਨ ਪ੍ਰੇਸ਼ਾਨ ਹਨ, ਦੂਜੇ ਪਾਸੇ ਸਾਈਬਰ ਠੱਗ ਇਸ ਦਾ ਫਾਇਦਾ ਚੁੱਕ ਰਹੇ ਹਨ।
ਇਹ ਵੀ ਪੜ੍ਹੋ - 69 ਲੱਖ ਔਰਤਾਂ ਦੇ ਖਾਤਿਆਂ 'ਚ ਆਏ 1000-1000 ਰੁਪਏ, ਇਸ ਸੂਬੇ ਦੇ CM ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਾਈ ਕੋਰਟ ਦਾ ਫੈਸਲਾ: ਬੱਚਿਆਂ ਤੇ ਪਤੀ ਨੂੰ ਛੱਡ ਵੱਖ ਰਹਿ ਰਹੀ ਪਤਨੀ ਨੂੰ ਨਹੀਂ ਮਿਲੇਗਾ 'ਗੁਜ਼ਾਰਾ ਭੱਤਾ'
NEXT STORY