ਸਿਲਵਾਸਾ (ਭਾਸ਼ਾ)- ਦਾਦਰਾ ਅਤੇ ਨਗਰ ਹਵੇਲੀ ’ਚ 9 ਸਾਲ ਦੇ ਇਕ ਮੁੰਡੇ ਨੂੰ ਅਗਵਾ ਕਰ ਲਿਆ ਗਿਆ ਅਤੇ ਧਨ ਪ੍ਰਾਪਤੀ ਲਈ ਮਨੁੱਖੀ ਬਲੀ ਲਈ ਉਸ ਦਾ ਸਿਰ ਵੱਢ ਦਿੱਤਾ ਗਿਆ ਅਤੇ ਬਾਅਦ ’ਚ ਉਸ ਦੇ ਸਰੀਰ ਦੇ ਟੁਕੜੇ ਕਰ ਦਿੱਤੇ ਗਏ। ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ 100 ਪੁਲਸ ਮੁਲਾਜ਼ਮ ਲਗਾਏ ਗਏ ਸਨ। ਪੁਲਸ ਸੂਬਾ ਗੁਜਰਾਤ ’ਚ ਵਲਸਾਡ ਜ਼ਿਲ੍ਹੇ ਦੇ ਵਾਪੀ ’ਚ ਇਕ ਨਹਿਰ ਨੇੜਿਓਂ ਸਿਰ ਵੱਢੀ ਲਾਸ਼ ਮਿਲਣ ਤੋਂ ਬਾਅਦ ਪੁਲਸ ਨੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਕਿਹਾ ਕਿ ਦਾਦਰਾ ਅਤੇ ਨਗਰ ਹਵੇਲੀ (ਡੀ. ਐੱਨ. ਐੱਚ.) ਜ਼ਿਲ੍ਹੇ ਦੇ ਸਾਯਲੀ ਪਿੰਡ ਤੋਂ 9 ਸਾਲਾ ਬੱਚਾ 29 ਦਸੰਬਰ ਨੂੰ ਲਾਪਤਾ ਹੋ ਗਿਆ ਸੀ। ਜਾਂਚ ਦੌਰਾਨ ਪੁਲਸ ਇਕ ਮੁੰਡੇ ਤੱਕ ਪਹੁੰਚੀ।
ਉਸ ਨੇ ਖੁਲਾਸਾ ਕੀਤਾ ਕਿ ਉਸ ਨੇ 29 ਦਸੰਬਰ 2022 ਨੂੰ ਸਾਯਲੀ ਪਿੰਡ ਤੋਂ ਪੀੜਤ ਨੂੰ ਅਗਵਾ ਕੀਤਾ ਸੀ ਅਤੇ ਆਪਣੇ ਸਾਥੀ ਦੀ ਮਦਦ ਨਾਲ ਮਨੁੱਖੀ ਬਲੀ ਵਜੋਂ ਉਸ ਦਾ ਕਤਲ ਕਰ ਦਿੱਤਾ ਸੀ। ਮੁੰਡੇ ਨੇ ਖੁਲਾਸਾ ਕੀਤਾ ਕਿ ਉਸ ਦੇ ਦੋਸਤ ਸ਼ੈਲੇਸ਼ ਕੋਹਕੇਰਾ (28) ਨੇ ਪੀੜਤ ਦੇ ਕਤਲ ’ਚ ਉਸ ਦੀ ਮਦਦ ਕੀਤੀ ਸੀ। ਉਸ ਨੇ ਦੱਸਿਆ ਕਿ ਰਮੇਸ਼ ਸ਼ਾਂਵਰ ਨਾਮ ਦਾ ਇਕ ਵਿਅਕਤੀ ਵੀ ਸਾਜ਼ਿਸ਼ ਦਾ ਹਿੱਸਾ ਸੀ।
ਵੱਡੀ ਖ਼ਬਰ: ਘਰ 'ਚ ਸਿਲੰਡਰ ਫਟਣ ਕਾਰਨ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ ਪਤੀ-ਪਤਨੀ ਸਮੇਤ 4 ਬੱਚੇ
NEXT STORY