ਮੁੰਬਈ- ਨਸ਼ੀਲੇ ਪਦਾਰਥ ਤਸਕਰ ਅਤੇ ਮਾਫੀਆ ਡੌਨ ਦਾਊਦ ਇਬਰਾਹਿਮ ਦੇ ਕਰੀਬੀ ਸਹਿਯੋਗੀ ਮੁਹੰਮਦ ਸਲੀਮ ਡੋਲਾ ਨੂੰ ਇੱਥੇ ਦੀ ਅਦਾਲਤ ਨੇ 2023 ਨਸ਼ੀਲੇ ਪਦਾਰਥ ਜ਼ਬਤੀ 'ਚ ਵੀਰਵਾਰ ਨੂੰ 8 ਮਈ ਤੱਕ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ ਹਿਰਾਸਤ 'ਚ ਭੇਜ ਦਿੱਤਾ। ਡੋਲਾ (59) ਨੂੰ ਭਾਰਤ ਦੀ ਅਪੀਲ 'ਤੇ ਮਾਰਚ 2024 'ਚ ਜਾਰੀ ਇੰਟਰਪੋਲ ਰੈੱਡ ਨੋਟਿਸ ਦੇ ਆਧਾਰ 'ਤੇ ਤੁਰਕੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਭਾਰਤ 'ਚ ਕਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲਿਆਂ 'ਚ ਲੋੜੀਂਦਾ ਸੀ ਅਤੇ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਤੋਂ ਬਚਣ ਲਈ ਫਰਾਰ ਸੀ। ਡੋਲਾ ਨੂੰ ਮੰਗਲਵਾਰ ਨੂੰ ਦਿੱਲੀ ਲਿਆਂਦਾ ਗਿਆ ਸੀ। ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ ਨੇ ਉਸ ਨੂੰ ਮੁੰਬਈ ਲਿਜਾਉਣ ਲਈ ਐੱਨਸੀਬੀ ਨੂੰ 2 ਦਿਨ ਦੀ ਉਸ ਦੀ 'ਟਰਾਂਜਿਟ ਰਿਮਾਂਡ' ਦਿੱਤੀ ਸੀ।
ਐੱਨਸੀਬੀ ਦੀ ਇਕ ਟੀਮ ਬੁੱਧਵਾਰ ਨੂੰ ਡੋਲਾ ਨੂੰ ਮੁੰਬਈ ਲੈ ਕੇ ਆਈ ਅਤੇ ਵੀਰਵਾਰ ਨੂੰ ਉਸ ਨੂੰ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਕੇ.ਐੱਸ. ਜ਼ਨਵਰ ਦੇ ਸਾਹਮਣੇ ਪੇਸ਼ ਕੀਤਾ। ਜਾਂਚ ਏਜੰਸੀ ਨੇ ਮਾਮਲੇ ਦੀ ਵਿਸਤ੍ਰਿਤ ਜਾਂਚ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੂੰ ਡੋਲਾ ਨੂੰ 10 ਦਿਨ ਉਸ ਦੀ ਹਿਰਾਸਤ 'ਚ ਭੇਜਣ ਦੀ ਅਪੀਲ ਕੀਤੀ। ਹਾਲਾਂਕਿ ਅਦਾਲਤ ਨੇ ਡੋਲਾ ਨੂੰ 8 ਮਈ ਤੱਕ ਐੱਨਸੀਬੀ ਦੀ ਹਿਰਾਸਤ 'ਚ ਭੇਜਣ ਦੀ ਮਨਜ਼ੂਰੀ ਦਿੱਤੀ। ਅਦਾਲਤ ਨੇ 2023 'ਚ ਦੱਖਣੀ ਮੁੰਬਈ ਤੋਂ 20 ਕਿਲੋਗ੍ਰਾਮ ਮੇਫੇਡ੍ਰੋਨ ਨਾਮੀ ਨਸ਼ੀਲੇ ਪਦਾਰਥ ਦੀ ਜ਼ਬਤੀ ਦੇ ਮਾਮਲੇ 'ਚ ਡੋਲਾ ਨੂੰ ਐੱਨਸੀਬੀ ਦੀ ਹਿਰਾਸਤ 'ਚ ਭੇਜਿਆ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਡੋਲਾ ਮੂਲ ਰੂਪ ਨਾਲ ਦੱਖਣੀ ਮੁੰਬਈ ਦੇ ਡੋਂਗਰੀ ਦਾ ਰਹਿਣ ਵਾਲਾ ਹੈ। ਉਹ ਨਸ਼ੀਲੇ ਪਦਾਰਥਾਂ ਦੇ ਨਿਰਮਾਣ ਅਤੇ ਸਪਲਾਈ ਲੜੀ 'ਚ ਸਰਗਰਮ ਰੂਪ ਨਾਲ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਡੋਲਾ ਨੇ ਵਿਦੇਸ਼ 'ਚ ਰਹਿਣ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮੇਫੇਡ੍ਰੋਨ ਵੰਡ ਨੈੱਟਵਰਕ ਦਾ ਸੰਚਾਲਨ ਕੀਤਾ ਅਤੇ ਇਸ ਦਾ ਵਿਸਥਾਰ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਮਾਂ, ਮਾਟੀ ਤੇ ਮਾਨੁਸ਼ ਦੀ ਸਰਕਾਰ ਬਣਾ ਰਹੇ ਹਾਂ', ਐਗਜ਼ਿਟ ਪੋਲ ਮਗਰੋਂ ਮਮਤਾ ਬੈਨਰਜੀ ਦਾ ਪਹਿਲਾ ਬਿਆਨ
NEXT STORY