ਵੈੱਬ ਡੈਸਕ : ਰਾਜਸਥਾਨ ਦੇ ਸੀਕਰ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸਿਰਫ਼ 9 ਸਾਲ ਦੀ ਇੱਕ ਮਾਸੂਮ ਬੱਚੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਚੌਥੀ ਜਮਾਤ 'ਚ ਪੜ੍ਹਨ ਵਾਲੀ ਪ੍ਰਾਚੀ ਕੁਮਾਵਤ ਨੂੰ ਇਹ ਦੌਰਾ ਉਦੋਂ ਪਿਆ ਜਦੋਂ ਉਹ ਸਕੂਲ 'ਚ ਰਿਸੈਸ ਦੌਰਾਨ ਆਪਣਾ ਟਿਫਿਨ ਖੋਲ੍ਹ ਰਹੀ ਸੀ। ਲੜਕੀ ਅਚਾਨਕ ਬੇਹੋਸ਼ ਹੋ ਗਈ ਅਤੇ ਜ਼ਮੀਨ 'ਤੇ ਡਿੱਗ ਪਈ, ਜਿਸ ਨਾਲ ਸਕੂਲ ਵਿੱਚ ਹਫੜਾ-ਦਫੜੀ ਮਚ ਗਈ। ਇਹ ਘਟਨਾ ਸੀਕਰ ਜ਼ਿਲ੍ਹੇ ਦੇ ਦਾਂਤਾ ਕਸਬੇ ਵਿੱਚ ਸਥਿਤ ਆਦਰਸ਼ ਵਿਦਿਆ ਮੰਦਰ ਸਕੂਲ ਵਿੱਚ ਵਾਪਰੀ। ਮ੍ਰਿਤਕ ਬੱਚੀ ਪ੍ਰਾਚੀ ਕੁਮਾਵਤ ਭੋਮੀਆਜੀ ਕੀ ਢਾਣੀ ਦੀ ਰਹਿਣ ਵਾਲੀ ਸੀ। ਸਕੂਲ ਦੇ ਪ੍ਰਿੰਸੀਪਲ ਨੰਦਕਿਸ਼ੋਰ ਨੇ ਦੱਸਿਆ ਕਿ ਪ੍ਰਾਚੀ ਦੇ ਪਿਤਾ ਪੱਪੂ ਕੁਮਾਵਤ ਖੁਦ ਉਸਨੂੰ ਸਕੂਲ ਛੱਡਣ ਆਏ ਸਨ। ਉਹ ਤੀਜੀ ਜਮਾਤ ਪਾਸ ਕਰ ਚੁੱਕੀ ਸੀ ਅਤੇ ਚੌਥੀ ਜਮਾਤ ਵਿੱਚ ਆਈ ਸੀ ਅਤੇ ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ।
ਸੀਕਰ ਕੀਤਾ ਰੈਫਰ ਪਰ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ
ਮੰਗਲਵਾਰ ਸਵੇਰੇ 11 ਵਜੇ ਦੇ ਕਰੀਬ ਸਕੂਲ 'ਚ ਬ੍ਰੇਕ ਹੋਣ 'ਤੇ ਪ੍ਰਾਚੀ ਦੂਜੇ ਬੱਚਿਆਂ ਨਾਲ ਖਾਣਾ ਖਾਣ ਗਈ। ਫਿਰ ਟਿਫਿਨ ਖੋਲ੍ਹਦੇ ਸਮੇਂ ਉਹ ਅਚਾਨਕ ਡਿੱਗ ਪਈ ਅਤੇ ਬੇਹੋਸ਼ ਹੋ ਗਈ। ਡਿੱਗਦੇ ਹੀ ਕਲਾਸ ਵਿੱਚ ਹੰਗਾਮਾ ਹੋ ਗਿਆ। ਜਦੋਂ ਬੱਚਿਆਂ ਨੇ ਰੌਲਾ ਪਾਇਆ ਤਾਂ ਅਧਿਆਪਕ ਮੌਕੇ 'ਤੇ ਪਹੁੰਚੇ ਅਤੇ ਬੱਚੀ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਲੈ ਗਏ। ਦਾਂਤਾ ਰਾਮਗੜ੍ਹ ਸੀਐਚਸੀ ਦੇ ਇੰਚਾਰਜ ਡਾ. ਆਰ.ਕੇ. ਜੰਗੀਦ ਨੇ ਦੱਸਿਆ ਕਿ ਬੱਚੀ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਲਿਆਂਦਾ ਗਿਆ ਸੀ। ਉਸਨੂੰ ਦਿਲ ਦਾ ਦੌਰਾ ਪਿਆ ਸੀ। ਮੁੱਢਲੀ ਸਹਾਇਤਾ ਤੋਂ ਬਾਅਦ, ਉਸਨੂੰ ਗੰਭੀਰ ਹਾਲਤ 'ਚ ਸੀਕਰ ਰੈਫਰ ਕਰ ਦਿੱਤਾ ਗਿਆ, ਪਰ ਰਸਤੇ 'ਚ ਹੀ ਉਸਦੀ ਮੌਤ ਹੋ ਗਈ।
ਲੜਕੀ ਨੂੰ ਸੀ ਹਲਕਾ ਜ਼ੁਕਾਮ
ਪਰਿਵਾਰ ਦਾ ਕਹਿਣਾ ਹੈ ਕਿ ਪ੍ਰਾਚੀ ਬਿਲਕੁਲ ਤੰਦਰੁਸਤ ਸੀ ਅਤੇ ਉਸਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ। ਹਾਲਾਂਕਿ, ਉਸਨੂੰ ਪਿਛਲੇ ਦੋ-ਤਿੰਨ ਦਿਨਾਂ ਤੋਂ ਹਲਕਾ ਜ਼ੁਕਾਮ ਸੀ। ਪਿਤਾ ਪੱਪੂ ਕੁਮਾਵਤ ਨੇ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰ ਸਕਦੇ ਸਨ ਕਿ ਉਨ੍ਹਾਂ ਦੀ ਧੀ ਨਾਲ ਅਜਿਹਾ ਕੁਝ ਹੋ ਸਕਦਾ ਹੈ। ਪ੍ਰਾਚੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਬਹੁਤ ਸਰਗਰਮ ਸੀ ਅਤੇ ਹਮੇਸ਼ਾ ਹੱਸਦੀ-ਖੇਡਦੀ ਰਹਿੰਦੀ ਸੀ। ਇਸ ਦਰਦਨਾਕ ਘਟਨਾ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਬਹੁਤ ਘੱਟ ਹੁੰਦੇ ਹਨ, ਪਰ ਬਦਲਦੀ ਜੀਵਨ ਸ਼ੈਲੀ ਅਤੇ ਸਿਹਤ ਸੰਬੰਧੀ ਲਾਪਰਵਾਹੀ ਇਸ ਦੇ ਪਿੱਛੇ ਇੱਕ ਸੰਭਾਵਿਤ ਕਾਰਨ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੌਸਮ ਨੂੰ ਲੈ ਕੇ ਖ਼ਤਰੇ ਦੀ ਘੰਟੀ! ਪ੍ਰਸ਼ਾਸਨ ਨੇ ਜਾਰੀ ਕਰ'ਤੇ Helpline Number
NEXT STORY