ਝੱਜਰ (ਪ੍ਰਵੀਣ ਧਨਖੜ)– ਹਰਿਆਣਾ ਦੇ ਜ਼ਿਲ੍ਹਾ ਝੱਜਰ ਦੇ ਪਿੰਡ ਛਾਰਾ ਦੇ ਰਹਿਣ ਵਾਲੇ 14 ਪਿੰਡਾਂ ਦੇ ਪ੍ਰਧਾਨ ਮਾਸਟਰ ਸਾਹਿਬ ਸਿੰਘ ਜੀ ਨੇ ‘ਖੇਡੋ ਮਾਸਟਰ ਗੇਮ’ ਦਿੱਲੀ ਦੇ ਤਿਆਗ ਰਾਜ ਸਟੇਡੀਅਮ ’ਚ 100 ਮੀਟਰ ਦੀ ਦੌੜ ’ਚ ਸੋਨ ਤਮਗਾ ਜਿੱਤਿਆ ਹੈ। ਉਨ੍ਹਾਂ ਦੀ ਇਸ ਜਿੱਤ ਨਾਲ ਪਿੰਡ ’ਚ ਖੁਸ਼ੀ ਦੀ ਲਹਿਰ ਹੈ। 30 ਅਪ੍ਰੈਲ ਤੋਂ 2 ਮਈ ਤੱਕ ਚੱਲਣ ਵਾਲੇ ਖੇਡਾਂ ’ਚ ਕਾਫੀ ਲੋਕਾਂ ਨੇ ਹਿੱਸਾ ਲਿਆ। ਜਿਸ ’ਚ ਮਾਸਟਰ ਸਾਹਿਬ ਸਿੰਘ ਜੀ ਨੇ 200 ਮੀਟਰ ਅਤੇ 500 ਮੀਟਰ ਦੌੜ ’ਚ ਵੀ ਪਹਿਲਾ ਸਥਾਨ ਹਾਸਲ ਕੀਤਾ। ਦਿੱਲੀ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸੋਨ ਤਮਗਾ ਦੇ ਕੇ ਮਾਸਟਰ ਸਾਹਿਬ ਨੂੰ ਸਨਮਾਨਤ ਕੀਤਾ ਅਤੇ ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ।
ਮਾਸਟਰ ਸਾਹਿਬ ਸਿੰਘ ਜੀ ਦਾ ਕਹਿਣਾ ਹੈ ਕਿ ਮੈਂ ਬੱਚਿਆਂ ਨੂੰ ਉਤਸ਼ਾਹਤ ਕਰਨ ਲਈ ਇਹ ਸਭ ਕਰ ਰਿਹਾ ਹਾਂ। ਬੱਚੇ ਮੈਨੂੰ ਵੇਖ ਕੇ ਮੈਡਲ ਲਾਉਣ ਦਾ ਟੀਚਾ ਮਿੱਥਣਗੇ। ਬੱਚਿਆਂ ਅੰਦਰ ਮੈਨੂੰ ਨਕਲ ਕਰ ਕੇ ਅੱਗੇ ਵੱਧਣ ਦੀ ਪ੍ਰੇਰਣਾ ਮਿਲੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਦਾ ਨੌਜਵਾਨ ਟੀਚੇ ਤੋਂ ਭਟਕ ਗਿਆ ਹੈ, ਜੇਕਰ ਟੀਚਾ ਅਤੇ ਇਰਾਦਾ ਮਜ਼ਬੂਤ ਹੋਵੇ ਤਾਂ ਮਾਸਟਰ ਸਾਹਿਬ ਸਿੰਘ ਜੀ ਵਾਂਗ 95 ਸਾਲ ਦੀ ਉਮਰ ’ਚ ਵੀ ਸੋਨ ਤਮਗਾ ਲਿਆ ਸਕਦਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਮਾਸਟਰ ਸਾਹਿਬ ਸਿੰਘ ਜੀ ਨੂੰ ਸੋਨ ਤਮਗਾ ਜਿੱਤਣ ਦੀ ਵਧਾਈ ਦਿੱਤੀ। ਓਧਰ ਪਿੰਡ ਛਾਰਾ ਪਹੁੰਚਣ ’ਤੇ ਵੀ ਸਾਰੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਸੋਨ ਤਮਗਾ ਲਿਆਉਣ ’ਤੇ ਵਧਾਈ ਦਿੱਤੀ।
ਉੱਤਰ ਪ੍ਰਦੇਸ਼ 'ਚ ਵਾਪਰਿਆ ਭਿਆਨਕ ਹਾਦਸਾ, 8 ਲੋਕਾਂ ਦੀ ਮੌਤ
NEXT STORY