ਲਖਨਊ- ਉੱਤਰ ਪ੍ਰਦੇਸ਼ ਦੇ ਲਖਨਊ ਦੇ ਬਾਹਰੀ ਇਲਾਕੇ 'ਚ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ। ਦਰਅਸਲ ਪ੍ਰਾਈਵੇਟ ਬੱਸ ਪਲਟ ਕੇ ਇਕ ਕਾਰ ਉੱਪਰ ਡਿੱਗ ਗਈ, ਜਿਸ ਕਾਰਨ ਇਕ ਬੱਚੇ ਸਮੇਤ ਕਰੀਬ 5 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਹਾਇਕ ਪੁਲਸ ਕਮਿਸ਼ਨਰ (ACP) ਰਜਨੀਸ਼ ਵਰਮਾ ਨੇ ਦੱਸਿਆ ਕਿ ਘਟਨਾ ਵੀਰਵਾਰ ਰਾਤ ਕਰੀਬ ਪੌਣੇ 10 ਵਜੇ ਮੋਹਨਲਾਲਗੰਜ ਇਲਾਕੇ ਵਿਚ ਰਾਏਬਰੇਲੀ-ਲਖਨਊ ਹਾਈਵੇਅ ਦੀ ਹੈ।
ਇਹ ਵੀ ਪੜ੍ਹੋ- ਪੀਲੇ ਰੰਗ ਦੇ ਬੋਰਡ 'ਤੇ ਹੀ ਕਿਉਂ ਲਿਖੇ ਜਾਂਦੇ ਹਨ ਰੇਲਵੇ ਸਟੇਸ਼ਨ ਦੇ ਨਾਂ? ਜਾਣੋ ਵਜ੍ਹਾ
ਪੁਲਸ ਮੁਤਾਬਕ ਇਕ ਡਬਲ ਡੇਕਰ ਬੱਸ ਪਲਟ ਕੇ ਇਕ ਕਾਰ ਉੱਪਰ ਡਿੱਗ ਗਈ, ਜਿਸ ਕਾਰਨ ਉਸ ਦਾ ਪਿਛਲਾ ਹਿੱਸਾ ਦੱਬਿਆ ਗਿਆ ਅਤੇ ਇਕ ਬੱਚਾ ਵਾਹਨ 'ਚ ਫਸ ਗਿਆ। ਵਰਮਾ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਸਥਾਨਕ ਪੁਲਸ ਅਤੇ ਟ੍ਰੈਫਿਕ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਅਧਿਕਾਰੀ ਨੇ ਕਿਹਾ ਕਿ ਕਾਰ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਪਰ ਇਕ ਬੱਚਾ ਫਸਿਆ ਰਹਿ ਗਿਆ। ਕਰੇਨ ਦੀ ਮਦਦ ਨਾਲ ਬੱਸ ਨੂੰ ਹਟਾਇਆ ਗਿਆ ਅਤੇ ਬੱਚੇ ਨੂੰ ਵੀ ਬਾਹਰ ਕੱਢਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵਿਚ 5 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ACP ਨੇ ਦੱਸਿਆ ਕਿ ਸਥਾਨਕ ਪੁਲਸ ਕਾਨੂੰਨੀ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਟਰੱਕ ਨੇ ਸਕੂਲ ਵੈਨ ਨੂੰ ਮਾਰੀ ਜ਼ਬਰਦਸਤ ਟੱਕਰ, ਕਈ ਬੱਚੇ ਜ਼ਖ਼ਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਸੜਕ ਹਾਦਸਾ, ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ
NEXT STORY