ਮਹੋਬਾ (ਵਾਰਤਾ)- ਉੱਤਰ ਪ੍ਰਦੇਸ਼ ਦੇ ਮਹੋਬਾ ਦੇ ਜ਼ਿਲ੍ਹਾ ਹਸਪਤਾਲ 'ਚ ਮੰਗਲਵਾਰ ਨੂੰ ਉਸ ਸਮੇਂ ਭੱਜ-ਦੌੜ ਪੈ ਗਈ, ਜਦੋਂ ਇਕ ਵਿਅਕਤੀ ਜ਼ਹਿਰੀਲੇ ਸੱਪ ਨੂੰ ਫੜੇ ਹੋਏ ਇਲਾਜ ਕਰਵਾਉਣ ਲਈ ਡਾਕਟਰ ਕੋਲ ਪਹੁੰਚ ਗਿਆ। ਜ਼ਿਲ੍ਹਾ ਹਸਪਤਾਲ ਦੇ ਮੁੱਖ ਡਾਕਟਰ ਆਰ.ਪੀ. ਮਿਸ਼ਰਾ ਨੇ ਦੱਸਿਆ ਕਿ ਸ਼੍ਰੀਨਗਰ ਕੋਤਵਾਲੀ ਖੇਤਰ ਦੇ ਕੈਮਾਹਾ ਵਾਸੀ 42 ਸਾਲਾ ਕਿਸਾਨ ਨੂੰ ਖੇਤ 'ਚ ਕੰਮ ਕਰਦੇ ਸਮੇਂ ਇਕ ਜ਼ਹਿਰੀਲੇ ਸੱਪ ਨੇ ਡੰਗ ਲਿਆ, ਜਿਸ ਤੋਂ ਬਾਅਦ ਉਸ ਨੇ ਘਬਰਾਹਟ ਦਿਖਾਉਣ ਦੀ ਬਜਾਏ ਤੇਜ਼ੀ ਨਾਲ ਸੱਪ ਨੂੰ ਫੜ ਲਿਆ ਅਤੇ ਪਲਾਸਟਿਕ ਦੇ ਇਕ ਜਾਰ 'ਚ ਬੰਦ ਕਰ ਲਿਆ। ਇਸ ਤੋਂ ਬਾਅਦ ਸੱਪ ਦੇ ਡੰਗਣ ਦਾ ਇਲਾਜ ਕਰਵਾਉਣ ਕਿਸਾਨ ਜਦੋਂ ਜ਼ਿਲ੍ਹਾ ਹਸਪਤਾਲ ਆਇਆ ਤਾਂ ਉ ਜਾਰ ਨੂੰ ਵੀ ਆਪਣੇ ਨਾਲ ਲੈ ਆਇਆ।
ਡਾਕਟਰ ਅਨੁਸਾਰ ਹਸਪਤਾਲ ਦੀ ਐਮਰਜੈਂਸੀ 'ਚ ਇਲਾਜ ਲਈ ਪਹੁੰਚੇ ਕਿਸਾਨ ਨੇ ਸੱਪ ਵਾਲਾ ਜਾਰ ਜਦੋਂ ਡਾਕਟਰ ਦੀ ਮੇਜ਼ 'ਤੇ ਰੱਖ ਆਪਣੀ ਸਮੱਸਿਆ ਦੱਸੀ ਤਾਂ ਮੌਕੇ 'ਤੇ ਭੱਜ-ਦੌੜ ਪੈ ਗਈ। ਉੱਥੇ ਮੌਜੂਦ ਹੋਰ ਮਰੀਜ਼ ਅਤੇ ਸਿਹਤ ਕਰਮੀ ਡਰ ਨਾਲ ਇੱਧਰ-ਉੱਧਰ ਚਲੇ ਗਏ। ਹਾਲਾਂਕਿ ਐਮਰਜੈਂਸੀ ਵਾਰਡ 'ਚ ਤਾਇਨਾਤ ਡਾਕਟਰ ਨੇ ਉਦੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪੀੜਤ ਕਿਸਾਨ ਨੂੰ ਤੁਰੰਤ ਮੈਡੀਕਲ ਮਦਦ ਉਪਲੱਬਧ ਕਰਵਾਈ ਪਰ ਸੱਪ ਦੇ ਡੰਗਣ ਨੂੰ ਕਾਫ਼ੀ ਸਮਾਂ ਹੋਣ ਕਾਰਨ ਕਿਸਾਨ ਦੀ ਹਾਲਤ ਵਿਗੜ ਗਈ, ਉਸ ਨੂੰ ਝਾਂਸੀ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ। ਜ਼ਿਲ੍ਹਾ ਹਸਪਤਾਲ ਵਲੋਂ ਬਾਅਦ 'ਚ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਜਿਸ 'ਤੇ ਜੰਗਲਾਤ ਅਧਿਕਾਰੀਆਂ ਦੇ ਦਲ ਨੇ ਮੌਕੇ 'ਤੇ ਪਹੁੰਚ ਸੱਪ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਉਸ ਨੂੰ ਜੰਗਲ ਲਿਜਾ ਕੇ ਛੱਡਿਆ ਹੈ।
ਬਿਹਾਰ ’ਚ BJP ਨੂੰ ਝਟਕਾ; ਨਿਤੀਸ਼ ਕੁਮਾਰ ਨੇ NDA ਨਾਲੋਂ ਤੋੜਿਆ ਗਠਜੋੜ
NEXT STORY