ਸੂਰਤ — ਸੋਨੀਪਤ ਦੇ ਰਸੋਈ ਪਿੰਡ 'ਚ ਅਣ-ਪਛਾਤੇ ਬਦਮਾਸ਼ ਨੇ ਇਕ ਮਸਜਿਦ 'ਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕੁੰਡਲੀ ਪੁਲਸ ਥਾਣੇ ਦੇ ਪ੍ਰਮੁੱਖ ਪ੍ਰਵੀਣ ਨੇ ਐਤਵਾਰ ਨੂੰ ਫੋਨ 'ਤੇ ਦੱਸਿਆ ਕਿ ਮ੍ਰਿਤਕ ਦੀ ਪਛਾਣ 56 ਸਾਲਾ ਸ਼ਬੀਰ ਦੇ ਰੂਪ 'ਚ ਕੀਤੀ ਗਈ ਹੈ। ਸ਼ਨੀਵਾਰ ਨੂੰ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ, ਘਟਨਾ ਦਾ ਸਮੇਂ ਸ਼ਬੀਰ ਨੇ ਨਮਾਜ਼ ਖਤਮ ਹੀ ਕੀਤੀ ਸੀ। ਉਨ੍ਹਾਂ ਨੇ ਕਿਹਾ, ''ਘਟਨਾ ਦਾ ਕੁਝ ਹਿੱਸਾ ਸੀ. ਸੀ. ਟੀ. ਵੀ. 'ਚ ਰਿਕਾਰਡ ਹੋ ਗਿਆ ਹੈ। ਇਸ 'ਚ ਇਕ ਨਕਾਬਪੋਸ਼ ਮਸਜਿਦ 'ਚ ਘੁੰਮਦਾ ਅਤੇ ਸ਼ਬੀਰ ਨੂੰ ਗੋਲੀ ਮਾਰ ਕੇ ਭੱਜਦਾ ਹੋਇਆ ਦੇਖਿਆ ਗਿਆ। ਉਨ੍ਹਾਂ ਨੇ ਕਿਹਾ, ''ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਕੁੰਡਲੀ ਪੁਲਸ ਥਾਣੇ 'ਚ ਅਣ-ਪਛਾਤੇ ਵਿਅਕਤੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਦੇ ਪਿੱਛੇ ਕਾਰਨਾਂ ਬਾਰੇ 'ਚ ਪੁੱਛੇ ਜਾਣ 'ਤੇ ਥਾਣਾ ਪ੍ਰਮੁੱਖ ਨੇ ਕਿਹਾ, ''ਅਸੀਂ ਪਰਿਵਾਰ ਅਤੇ ਹੋਰਨਾਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਅਤੇ ਸਾਰਿਆਂ ਦਾ ਕਹਿਣਾ ਹੈ ਕਿ ਸ਼ਬੀਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।
ਮਹਿਬੂਬਾ ਦੀ ਇਫਤਾਰ ਪਾਰਟੀ ਤੋਂ ਕਾਂਗਰਸ ਦਾ ਕਿਨਾਰਾ
NEXT STORY