ਆਗਰਾ (ਭਾਸ਼ਾ)- ਆਗਰਾ ਜ਼ਿਲੇ ਦੇ ਜਗਦੀਸ਼ਪੁਰਾ ਥਾਣਾ ਖੇਤਰ ’ਚ ਵੀਰਵਾਰ ਦੇਰ ਰਾਤ ਚਲਦੀ ਕਾਰ ’ਚ ਅੱਗ ਲੱਗਣ ਕਾਰਨ ਡਰਾਈਵਰ ਜ਼ਿੰਦਾ ਸੜ ਗਿਆ। ਪੁਲਸ ਅਨੁਸਾਰ ਹਾਦਸਾ ਬੋਦਲਾ-ਬਿਚਪੁਰੀ ਮਾਰਗ ’ਤੇ ਵਾਪਰਿਆ। ਸਹਾਇਕ ਪੁਲਸ ਕਮਿਸ਼ਨਰ (ਏ. ਸੀ. ਪੀ.) ਗੌਰਵ ਸਿੰਘ ਨੇ ਦੱਸਿਆ ਕਿ ਡਰਾਈਵਰ ਵੀਰੇਂਦਰ (45) ਕਾਰ ਚਲਾ ਰਹੇ ਸਨ, ਤਦ ਹੀ ਅਚਾਨਕ ਕਾਰ ’ਚੋਂ ਧੂੰਆਂ ਉੱਠਣ ਲੱਗਾ ਅਤੇ ਕੁਝ ਹੀ ਪਲਾਂ ’ਚ ਅੱਗ ਭੜਕ ਗਈ। ਉਨ੍ਹਾਂ ਦੱਸਿਆ ਕਿ ਵੀਰੇਂਦਰ ਕਾਰ ਦਾ ਦਰਵਾਜ਼ਾ ਨਹੀਂ ਖੋਲ੍ਹ ਸਕੇ ਅਤੇ ਅੱਗ ਦੀ ਲਪੇਟ ’ਚ ਆ ਗਏ।
ਸੂਚਨਾ ਮਿਲਣ ’ਤੇ ਪਹੁੰਚੀ ਫਾਇਰ ਬ੍ਰਿਗੇਡ ਅਤੇ ਪੁਲਸ ਟੀਮ ਨੇ ਅੱਗ ’ਤੇ ਕਾਬੂ ਪਾਇਆ ਅਤੇ ਕਾਰ ’ਚੋਂ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜਿਆ ਗਿਆ। ਏ. ਸੀ. ਪੀ. ਨੇ ਦੱਸਿਆ ਕਿ ਅੱਗ ਲੱਗਣ ਦਾ ਸਪੱਸ਼ਟ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ, ਹਾਲਾਂਕਿ ਮੁਢਲੀ ਜਾਂਚ ’ਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੈਨੇਟਿਕ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਰਾਹਤ, ਇਨ੍ਹਾਂ ਸਰਕਾਰੀ ਹਸਪਤਾਲਾਂ 'ਚ ਕੀਤੇ ਜਾਣਗੇ ਟੈਸਟ
NEXT STORY