ਛਤਰਪੁਰ- ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿਚ ਅਨੀਮੀਆ ਤੋਂ ਪੀੜਤ 60 ਦਿਨਾਂ ਦੇ ਹਿੰਦੂ ਬੱਚੇ ਦੀ ਜਾਨ ਬਚਾਉਣ ਲਈ ਇਕ ਮੁਸਲਿਮ ਵਿਅਕਤੀ ਨੇ ਖ਼ੂਨਦਾਨ ਕੀਤਾ। ਸ਼ਨੀਵਾਰ ਨੂੰ ਜਦੋਂ 36 ਸਾਲਾ ਰਫਤ ਖਾਨ ਨੂੰ ਬੱਚੇ ਦੀ ਗੰਭੀਰ ਹਾਲਤ ਬਾਰੇ ਫੋਨ ਆਇਆ ਤਾਂ ਉਹ ਤੁਰੰਤ ਆਪਣੇ ਮੋਟਰਸਾਈਕਲ ’ਤੇ ਜ਼ਿਲ੍ਹਾ ਹਸਪਤਾਲ ਪਹੁੰਚ ਗਿਆ। ਉਹ ਉਦੋਂ ਨਮਾਜ਼ ਅਦਾ ਕਰਨ ਲਈ ਜਾਣ ਹੀ ਵਾਲਾ ਸੀ ਕਿ ਉਸ ਨੂੰ ਫੋਨ ਆਇਆ ਕਿ ਵਿਕਾਸ ਗੁਪਤਾ ਅਨੀਮੀਆ ਤੋਂ ਪੀੜਤ ਹੈ ਅਤੇ ਉਸ ਨੂੰ ‘ਏ’ ਪਾਜ਼ਿਟਿਵ' ਖੂਨ ਦੀ ਲੋੜ ਹੈ।
ਇਹ ਵੀ ਪੜ੍ਹੋ- ਸ਼ਿਰਡੀ ਜਾ ਰਹੇ ਜੋੜੇ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਮਾਸੂਮ ਦੇ ਸਿਰੋਂ ਉੱਠਿਆ ਮਾਂ-ਪਿਓ ਦਾ ਸਾਇਆ
ਖਾਨ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਬਿਨਾਂ ਕੁਝ ਸੋਚੇ-ਸਮਝੇ ਮੈਂ ਆਪਣੀ ਮੋਟਰਸਾਈਕਲ ਚੁੱਕੀ ਅਤੇ ਬੀਮਾਰ ਬੱਚੇ ਨੂੰ ਖ਼ੂਨਦਾਨ ਕਰਨ ਲਈ ਜ਼ਿਲ੍ਹਾ ਹਸਪਤਾਲ ਪਹੁੰਚ ਗਿਆ। ਬੱਚੇ ਦੇ ਪਿਤਾ ਜਤਿੰਦਰ ਨੇ ਦੱਸਿਆ ਕਿ ਖਾਨ ਵੱਲੋਂ ਖ਼ੂਨਦਾਨ ਕਰਨ ਤੋਂ ਬਾਅਦ ਹੁਣ ਮੇਰੇ ਬੇਟੇ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਉਹ ਇਕ ਫ਼ਰਿਸ਼ਤੇ ਵਾਂਗ ਆਇਆ ਅਤੇ ਮੁਸਕਰਾਉਂਦੇ ਹੋਏ ਮੇਰੇ ਬੱਚੇ ਨੂੰ ਖ਼ੂਨਦਾਨ ਕੀਤਾ।
ਇਹ ਵੀ ਪੜ੍ਹੋ- ਪੁਲਸ ਨੂੰ ਝਾੜੀਆਂ 'ਚੋਂ ਭੁੱਖ ਨਾਲ ਤੜਫਦੀ ਮਿਲੀ ਨਵਜਨਮੀ ਬੱਚੀ, SHO ਦੀ ਪਤਨੀ ਨੇ ਆਪਣਾ ਦੁੱਧ ਪਿਲਾ ਬਚਾਈ ਜਾਨ
ਓਧਰ ਜ਼ਿਲ੍ਹਾ ਹਸਪਤਾਲ ਵਿਚ ਸ਼ਿਸ਼ੂ ਦੇਖ਼ਭਾਲ ਇਕਾਈ ਦੇ ਮੁਖੀ ਬਾਲ ਰੋਗ ਮਾਹਰ ਡਾ. ਮੁਕੇਸ਼ ਪ੍ਰਜਾਪਤੀ ਨੇ ਕਿਹਾ ਕਿ ਖ਼ੂਨ ਮਿਲਣ ਮਗਰੋਂ ਬੱਚੇ ਦੀ ਹਾਲਤ 'ਚ ਸੁਧਾਰ ਹੈ। ਖਾਨ ਇਕ ਸਾਲ ਦੇ ਸਮੇਂ ਵਿਚ ਘੱਟ ਤੋਂ ਘੱਟ 13 ਵਾਰ ਖ਼ੂਨਦਾਨ ਕਰ ਚੁੱਕੇ ਹਨ। ਖਾਨ ਨੇ ਕਿਹਾ ਕਿ ਇਸ ਨੇਕ ਕੰਮ ਤੋਂ ਮੈਨੂੰ ਖੁਸ਼ੀ ਅਤੇ ਸੰਤੁਸ਼ਟੀ ਮਿਲੀ।
ਇਹ ਵੀ ਪੜ੍ਹੋ- CM ਧਾਮੀ ਦਾ ਐਲਾਨ, ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ-ਕੰਡਕਟਰ ਨੂੰ ਕਰਾਂਗੇ ਸਨਮਾਨਤ
ਹਰਿਆਣਾ : ਜਿਮ ਦੇ ਬਾਹਰ ਔਰਤ ਨੂੰ ਅਗਵਾ ਕਰਨ ਦੀ ਕੋਸ਼ਿਸ਼ 'ਚ 4 ਗ੍ਰਿਫ਼ਤਾਰ
NEXT STORY