ਅਮੇਠੀ, (ਭਾਸ਼ਾ)- ਰਾਜੀਵ ਗਾਂਧੀ ਪੈਟਰੋਲੀਅਮ ਟੈਕਨਾਲੋਜੀ ਇੰਸਟੀਚਿਊਟ ਅਮੇਠੀ ’ਚ ਸ਼ੁੱਕਰਵਾਰ ਸਵੇਰੇ ਐੱਮ. ਬੀ. ਏ. ਦੇ ਇਕ 22 ਸਾਲਾ ਵਿਦਿਆਰਥੀ ਅਭਿਨਵ ਆਨੰਦ ਦੀ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਡਿੱਗਣ ਨਾਲ ਮੌਤ ਹੋ ਗਈ।
ਉਹ ਬਿਹਾਰ ਦੇ ਪਟਨਾ ਦਾ ਰਹਿਣ ਵਾਲਾ ਸੀ ਤੇ ਇੱਥੇ ਇਕ ਹੋਸਟਲ ’ਚ ਰਹਿ ਰਿਹਾ ਸੀ। ਉਸ ਨੂੰ ਤੁਰੰਤ ਇਕ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਕਾਲਜ ਦੇ ਪ੍ਰਸ਼ਾਸਨ ਨੇ ਇਸ ਮਾਮਲੇ ’ਚ ਕੋਈ ਟਿੱਪਣੀ ਨਹੀਂ ਕੀਤੀ।
ਦੱਸਿਆ ਜਾਂਦਾ ਹੈ ਕਿ ਵਿਦਿਆਰਥੀ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਕਾਲਜ ਪ੍ਰਸ਼ਾਸਨ ਦੇ ਉਚ ਅਧਿਕਾਰੀ ਉੱਥੋਂ ਫਰਾਰ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਾਸਿਕ ਦੀ ਦਰਗਾਹ ਢਾਹੁਣ ਦੇ ਨੋਟਿਸ ’ਤੇ ਸੁਪਰੀਮ ਕੋਰਟ ਦੀ ਰੋਕ
NEXT STORY