ਨੋਇਡਾ (ਭਾਸ਼ਾ)- ਗੌਤਮਬੁੱਧ ਨਗਰ ਜ਼ਿਲ੍ਹੇ ਦੇ ਜਾਰਚਾ ਥਾਣਾ ਖੇਤਰ 'ਚ ਮੰਗਲਵਾਰ ਨੂੰ ਨਹਿਰ 'ਚ ਨਹਾਉਂਦੇ ਸਮੇਂ 7ਵੀਂ ਜਮਾਤ ਦਾ ਇਕ ਵਿਦਿਆਰਥੀ ਡੁੱਬ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਥਾਣਾ ਇੰਚਾਰਜ ਅਮਿਤ ਖਾਰੀ ਨੇ ਦੱਸਿਆ ਕਿ ਦਾਦਰੀ ਵਾਸੀ ਜੈਦ (12) ਮੰਗਲਵਾਰ ਸਵੇਰੇ ਖਟਾਨਾ ਪਿੰਡ ਕੋਲ ਗੰਗ ਨਹਿਰ 'ਚ ਨਹਾਉਣ ਗਿਆ ਸੀ।
ਨਹਾਉਣ ਦੌਰਾਨ ਪਾਣੀ ਦੇ ਤੇਜ ਵਹਾਅ 'ਚ ਉਹ ਡੁੱਬ ਗਿਆ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਦੀ ਟੀਮ ਅਤੇ ਪੁਲਸ ਉਸ ਦੀ ਭਾਲ 'ਚ ਜੁਟੀ ਹੈ। ਫਿਲਹਾਲ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਖਾਰੀ ਨੇ ਦੱਸਿਆ ਜੈਦ, ਅਗ੍ਰਸੇਨ ਕਾਲਜ 'ਚ 7ਵੀਂ ਦਾ ਵਿਦਿਆਰਥੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਲ ਕ੍ਰਿਸ਼ਨ ਅਡਵਾਨੀ ਦਿੱਲੀ ਦੇ ਅਪੋਲੋ ਹਸਪਤਾਲ 'ਚ ਦਾਖ਼ਲ
NEXT STORY