ਗੁਹਾਟੀ (ਏਜੰਸੀ)- ਗੁਹਾਟੀ ਦੇ ਬੇਲਟੋਲਾ ਖੇਤਰ ਦੇ ਇਕ ਘਰ 'ਚੋਂ ਔਰਤ ਦੀ ਸੜੀ ਹੋਈ ਲਾਸ਼ ਬਰਾਮਦ ਹੋਈ ਅਤੇ ਉਸ ਦਾ ਕੱਟਿਆ ਹੋਇਆ ਸਿਰ ਪਲਾਸਟਿਕ ਦੀਆਂ ਥੈਲੀਆਂ 'ਚ ਲਿਪਟਿਆ ਫਰਿੱਜ ਦੇ ਅੰਦਰ ਮਿਲਿਆ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮ੍ਰਿਤਕ ਔਰਤ ਦੀ ਪਛਾਣ ਰੀਆ ਤਾਲੁਕਦਾਰ ਵਜੋਂ ਹੋਈ ਹੈ, ਜੋ ਇਕ ਬੁਟੀਕ 'ਚ ਕੰਮ ਕਰਦੀ ਸੀ ਅਤੇ ਉਸ ਦਾ ਪਤੀ ਇਕ ਕੈਬ ਡਰਾਈਵਰ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਗੁਆਂਢੀਆਂ ਨੇ ਐਤਵਾਰ ਰਾਤ ਨੂੰ ਪੁਲਸ ਨੂੰ ਘਰ 'ਚੋਂ ਬਦਬੂ ਆਉਣ ਦੀ ਸੂਚਨਾ ਦਿੱਤੀ ਸੀ।
ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਫਰਸ਼ 'ਤੇ ਸਿਰ ਕੱਟੀ ਲਾਸ਼ ਪਈ ਮਿਲੀ ਅਤੇ ਸਿਰ ਫਰਿੱਜ ਦੇ ਅੰਦਰੋਂ ਬਰਾਮਦ ਹੋਇਆ। ਅਧਿਕਾਰੀ ਨੇ ਕਿਹਾ,"ਲਾਸ਼ ਦੀ ਹਾਲਤ ਨੂੰ ਦੇਖਦੇ ਹੋਏ, ਇਹ ਜਾਪਦਾ ਹੈ ਕਿ ਕਤਲ 24 ਤੋਂ 48 ਘੰਟੇ ਪਹਿਲਾਂ ਹੋਇਆ ਸੀ। ਸਿਰ ਫਰਿੱਜ ਦੇ ਅੰਦਰ ਇਕ ਪਲਾਸਟਿਕ ਬੈਗ 'ਚ ਮਿਲਿਆ।" ਪੁਲਸ ਦੇ ਅਨੁਸਾਰ, ਔਰਤ ਦੇ ਪਤੀ ਨੂੰ ਮਾਮਲੇ 'ਚ ਮੁੱਖ ਸ਼ੱਕੀ ਮੰਨਿਆ ਜਾ ਰਿਹਾ ਹੈ ਅਤੇ ਉਸ ਨੇ ਕਥਿਤ ਤੌਰ 'ਤੇ ਪੁਲਸ ਕੋਲ ਆਤਮ ਸਮਰਪਣ ਕਰ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਯੂਰਪ ਤੋਂ ਮਾਸਕੋ ਤੱਕ ਭਾਰਤੀ ਡੀਜ਼ਲ ਦਾ ਜਲਵਾ, India ਬਣਿਆ ਮੁੱਖ ਸਪਲਾਇਰ
NEXT STORY