ਚਿਤੌੜਗੜ੍ਹ (ਵਾਰਤਾ)- ਰਾਜਸਥਾਨ 'ਚ ਚਿਤੌੜਗੜ੍ਹ ਜ਼ਿਲ੍ਹੇ ਦੇ ਕਪਾਸਨ 'ਚ ਇਕ ਔਰਤ ਦੇ ਆਪਣੇ 3 ਬੱਚਿਆਂ ਨਾਲ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਅਧਿਕਾਰੀ ਫੂਲਚੰਦ ਟੇਲਰ ਨੇ ਅੱਜ ਯਾਨੀ ਵੀਰਵਾਰ ਦੱਸਿਆ ਕਿ ਬੁੱਧਵਾਰ ਰਾਤ 10 ਵਜੇ ਸਟੇਸ਼ਨ ਰੋਡ ਸਥਿਤ ਇਕ ਪੋਲਟਰੀ ਫਾਰਮ 'ਤੇ ਹੋਈ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ। ਪੁਲਸ ਨੇ ਪੋਲਟਰੀ ਫਾਰਮ ਦੇ ਇਕ ਕਮਰੇ ਦੇ ਟੀਨ ਸ਼ੈੱਡ ਨਾਲ ਲਟਕ ਰਹੀਆਂ ਇਨ੍ਹਾਂ ਲਾਸ਼ਾਂ ਨੂੰ ਉਤਰਵਾਇਆ ਅਤੇ ਸਥਾਨਕ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਰੂਪਾ (28) ਅਤੇ ਉਸ ਦੀ ਬੇਟੀ ਸ਼ਿਵਾਨੀ (7), ਕਿਰਨ (3) ਅਤੇ 5 ਸਾਲ ਦੇ ਪੁੱਤਰ ਦੀਪੇਸ਼ ਵਾਸੀ ਗ੍ਰਾਮ ਘੋੜਾ ਫਲਾਂ ਥਾਣਾ ਸ਼ਿਵਗੜ੍ਹ ਰਤਲਾਰਮ ਮੱਧ ਪ੍ਰਦੇਸ਼ ਦੇ ਰੂਪ 'ਚ ਹੋਈ ਹੈ।
ਉਨ੍ਹਾਂ ਦੱਸਿਆ ਕਿ ਮੌਕੇ ਤੋਂ ਪਤੀ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਸ਼ਾਮ ਸ਼ਰਾਬ ਪੀਣ ਚੱਲਾ ਗਿਆ ਸੀ ਅਤੇ 9 ਵਜੇ ਘਰ ਪਰਤਿਆ ਤਾਂ ਉਸ ਨੇ ਪਤਨੀ ਅਤੇ ਬੱਚਿਆਂ ਨੂੰ ਫਾਹੇ ਨਾਲ ਲਟਕਿਆ ਦੇਖਿਆ। ਪੁਲਸ ਨੇ ਨੇੜੇ-ਤੇੜੇ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੇਖੇ ਤਾਂ ਉਸ ਦਾ ਬਿਆਨ ਸਹੀ ਪਾਇਆ ਗਿਆ ਤਾਂ ਉਸ ਨੂੰ ਛੱਡ ਦਿੱਤਾ ਗਿਆ। ਪਤੀ ਤੋਂ ਪੁੱਛ-ਗਿੱਛ 'ਚ ਉਸ ਨੇ ਦੱਸਿਆ ਕਿ ਹਮੇਸ਼ਾ ਦੀ ਤਰ੍ਹਾਂ ਉਸ ਦਾ ਪਤਨੀ ਨਾਲ ਸ਼ਰਾਬ ਪੀਣ ਅਤੇ ਹੋਰ ਪਰਿਵਾਰਕ ਗੱਲਾਂ ਨੂੰ ਲੈ ਕੇ ਛੋਟਾ ਮੋਟਾ ਝਗੜਾ ਹੋਇਆ ਸੀ। ਪੁਲਸ ਨੇ ਮ੍ਰਿਤਕਾ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਇਹ ਪਰਿਵਾਰ ਪੋਲਟਰੀ ਫਾਰਮ 'ਤੇ ਪਿਛਲੇ 4 ਸਾਲਾਂ ਤੋਂ ਚੌਕੀਦਾਰੀ ਦਾ ਕੰਮ ਕਰ ਰਿਹਾ ਸੀ।
ਸਿਆਸੀ ਪਾਰਟੀ ਬਣਾਉਣ ਨੂੰ ਲੈ ਕੇ ਪ੍ਰਸ਼ਾਂਤ ਕਿਸ਼ੋਰ ਨੇ ਆਖ਼ਰਕਾਰ ਸਸਪੈਂਸ ਤੋਂ ਚੁੱਕਿਆ ਪਰਦਾ
NEXT STORY