ਪੰਨਾ- ਮੱਧ ਪ੍ਰਦੇਸ਼ ਦੇ ਪੰਨਾ ਜ਼ਿਲੇ 'ਚ ਇਕ ਔਰਤ ਨੂੰ ਹੀਰਾ ਖਾਨ 'ਚੋਂ ਕੀਮਤੀ ਹੀਰਾ ਮਿਲਿਆ ਹੈ। ਸੂਤਰਾਂ ਮੁਤਾਬਕ ਜ਼ਿਲਾ ਹੈਡਕੁਆਰਟਰ ਦੇ ਰਾਣੀਗੰਜ ਮੁਹੱਲਾ ਵਾਸੀ ਸ਼੍ਰੀਮਤੀ ਰਾਧਾ ਅਗਰਵਾਲ ਨੂੰ ਸਕਰੀਆ ਸਥਿਤ ਚੌਪਰਾ ਹੀਰਾ ਖਾਨ 'ਚ 7.87 ਕੈਰੇਟ ਦਾ ਜੈਮ ਕੁਆਲਿਟੀ ਵਾਲਾ ਕੀਮਤੀ ਹੀਰਾ ਮਿਲਿਆ ਹੈ।
ਚਾਰ ਦਿਨ ਪਹਿਲਾਂ ਔਰਤ ਨੂੰ ਹੀਰਾ ਦਫਤਰ ਤੋਂ 8 ਗੁਣਾਂ 7 ਮੀਟਰ ਦਾ ਪੱਟਾ ਮਿਲਿਆ ਸੀ। ਪੱਟਾ ਮਿਲਣ ਦੇ ਤਿੰਨ ਦਿਨ ਬਾਅਦ ਔਰਤ ਨੂੰ ਇਹ ਕੀਮਤੀ ਹੀਰਾ ਮਿਲ ਗਿਆ। ਹੀਰਾ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਔਰਤ ਨੇ ਹੀਰਾ ਮਿਲਣ 'ਤੇ ਉਸ ਨੂੰ ਜਮ੍ਹਾ ਕਰਾ ਦਿੱਤਾ ਹੈ। ਹੀਰੇ ਦੀ ਅੰਦਾਜਨ ਲਾਗਤ 20 ਲੱਖ ਰੁਪਏ ਤੋਂ ਵਧ ਦੱਸੀ ਜਾ ਰਹੀ ਹੈ। ਇਹ 29.469 ਕੈਰੇਟ ਦਾ ਵਜ਼ਨੀ ਹੀਰਾ ਜੋ ਕਿ ਦਫਤਰ 'ਚ ਜਮ੍ਹਾ ਕੀਤਾ ਗਿਆ, 8ਵਾਂ ਸਭ ਤੋਂ ਵੱਡਾ ਹੀਰਾ ਹੈ।
ਸੱਪਾਂ ਨਾਲ ਡਾਂਸ ਕਰਨ ਦੇ ਮਾਮਲੇ 'ਚ ਤਿੰਨ ਕੁੜੀਆਂ ਸਮੇਤ 5 ਵਿਰੁੱਧ ਮਾਮਲਾ ਦਰਜ
NEXT STORY