ਨੈਸ਼ਨਲ ਡੈਸਕ: ਦਿੱਲੀ 'ਚ ਐੱਮ.ਸੀ.ਡੀ. ਦਾ ਸਿਵਿਕ ਸੈਂਟਰ ਸ਼ੁੱਕਰਵਾਰ ਨੂੰ ਅਚਾਨਕ ਜੰਗ ਦੇ ਮੈਦਾਨ ਵਿਚ ਤਬਦੀਲ ਹੋ ਗਿਆ। ਐੱਮ.ਸੀ.ਡੀ. ਦੇ ਸਿਵਕ ਤੋਂ ਲੋਕਤੰਤਰ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਦਰਅਸਲ, ਐੱਮ.ਸੀ.ਡੀ. ਸਟੈਂਡਿੰਗ ਕਮੇਟੀ ਦੇ ਲਈ ਸ਼ੁੱਕਰਵਾਰ ਨੂੰ ਵੋਟਿੰਗ ਹੋਈ ਅਤੇ ਨਤੀਜੇ ਨੂੰ ਲੈ ਕੇ ਆਪ ਤੇ ਭਾਜਪਾ ਦੇ ਕੌਂਸਲਰ ਆਪਸ ਵਿਚ ਭਿੜ ਗਏ।
ਇਹ ਖ਼ਬਰ ਵੀ ਪੜ੍ਹੋ - ਕੀ ਮੁਸ਼ਕਲਾਂ ਨਾਲ ਘਿਰੇ ਪਾਕਿਸਤਾਨ ਦੀ ਮਦਦ ਕਰੇਗਾ ਭਾਰਤ? ਜਾਣੋ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਜਵਾਬ
ਰਾਤ ਨੂੰ ਤਕਰੀਬਨ ਸਾਢੇ 7 ਵਜੇ ਸਿਵਿਕ ਸੈਂਟਰ ਵਿਚ ਆਪ ਤੇ ਭਾਜਪਾ ਦੇ ਕੌਂਸਲਰਾਂ ਵਿਚਾਲੇ ਜ਼ਬਦਰਤ ਹੱਥੋਪਾਈ ਹੋਈ ਅਤੇ ਲੱਤਾਂ-ਮੁੱਕੇ ਚੱਲੇ।
ਮਹਿਲਾ ਕੌਂਸਲਰਾਂ 'ਤੇ ਵੀ ਹਮਲਾ ਕੀਤਾ ਗਿਆ। ਕਈ ਮਹਿਲਾ ਕੌਂਸਲਰਾਂ ਨੂੰ ਸੱਟਾਂ ਲੱਗੀਆਂ ਹਨ। ਐਨਾ ਹੀ ਨਹੀਂ ਕੌਂਸਲਰਾਂ ਨੇ ਇਕ ਦੂਜੇ 'ਤੇ ਪਾਣੀ ਦੀਆਂ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।
ਦੋਵਾਂ ਪਾਰਟੀਆਂ ਦੇ ਕੌਂਸਲਰਾਂ ਵਿਚਾਲੇ ਅਜਿਹਾ ਗਦਰ ਮਚਿਆ ਕਿ ਕਈ ਕੌਂਸਲਰਾਂ ਨੂੰ ਲਹੂ-ਲੁਹਾਨ ਕਰ ਦਿੱਤਾ। ਕਈ ਕੌਂਸਲਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਆਮ ਆਦਮੀ ਪਾਰਟੀ ਅਤੇ ਭਾਜਪਾ ਹੁਣ ਇਸ ਮਾਮਲੇ ਵਿਚ ਇਕ ਦੂਜੇ 'ਤੇ ਦੋਸ਼ ਲਗਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਜਨਾਲਾ ਹਿੰਸਾ ਬਾਰੇ DGP ਯਾਦਵ ਦਾ ਵੱਡਾ ਬਿਆਨ, ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਚਾਰਜਸ਼ੀਟ ਦਾਖ਼ਲ, ਪੜ੍ਹੋ Top 10
NEXT STORY