ਦੇਹਰਾਦੂਨ- ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਗੰਗੋਤਰੀ ਵਿਧਾਨ ਸਭਾ ਸੀਟ ਤੋਂ ਜ਼ਿਮਨੀ ਚੋਣ ਲੜਦੇ ਹਨ ਤਾਂ ਉੱਥੋਂ ਕਰਨਲ ਅਜੇ ਕੋਠਿਆਲ ਉਨ੍ਹਾਂ ਦੇ ਉਮੀਦਵਾਰ ਹੋਣਗੇ। ਇੱਥੇ ਸਿਆਸੀ ਹਲਕਿਆਂ 'ਚ ਮੁੱਖ ਮੰਤਰੀ ਰਾਵਤ ਦੇ ਉਤਰਕਾਸ਼ੀ ਜ਼ਿਲ੍ਹੇ ਦੀ ਗੰਗੋਤਰੀ ਸੀਟ ਤੋਂ ਜ਼ਿਮਨੀ ਚੋਣ 'ਚ ਉਤਰਨ ਦੀਆਂ ਅਟਕਲਾਂ ਹਨ। ਪੌੜੀ ਤੋਂ ਲੋਕ ਸਭਾ ਸੰਸਦ ਮੈਂਬਰ ਰਾਵਤ ਨੇ ਇਸ ਸਾਲ 10 ਮਾਰਚ ਨੂੰ ਮੁੱਖ ਮੰਤਰੀ ਅਹੁਦਾ ਸੰਭਾਲਿਆ ਸੀ ਅਤੇ ਹੁਣ ਸਤੰਬਰ ਤੱਕ ਉਨ੍ਹਾਂ ਨੂੰ ਵਿਧਾਨ ਸਭਾ ਦਾ ਮੈਂਬਰ ਚੁਣਿਆ ਜਾਣਾ ਹੈ। ਪ੍ਰਦੇਸ਼ 'ਚ ਇਸ ਸਮੇਂ 2 ਵਿਧਾਨ ਸਭਾ ਸੀਟਾਂ ਖ਼ਾਲੀ ਹਨ, ਜਿਨ੍ਹਾਂ 'ਚੋਂ ਗੜ੍ਹਵਾਲ ਖੇਤਰ 'ਚ ਸਥਿਤ ਗੰਗੋਤਰੀ ਸੀਟ ਤੋਂ ਰਾਵਤ ਦੇ ਜ਼ਿਮਨੀ ਚੋਣ ਲੜਨ ਦੀਆਂ ਪ੍ਰਬਲ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ।
ਬੁੱਧਵਾਰ ਨੂੰ ਮੁੱਖ ਮੰਤਰੀ ਦੇ ਅਚਾਨਕ ਦਿੱਲੀ ਜਾਣ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨਾਲ ਮੁਲਾਕਾਤ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਜ਼ਿਮਨੀ ਚੋਣਾਂ ਬਾਰੇ ਚਰਚਾ ਹੋਈ। ਭਾਜਪਾ ਵਿਧਾਇਕ ਗੋਪਾਲ ਸਿੰਘ ਰਾਵਤ ਦਾ ਇਸ ਸਾਲ ਅਪ੍ਰੈਲ 'ਚ ਦਿਹਾਂਤ ਹੋਣ ਨਾਲ ਗੰਗੋਤਰੀ ਸੀਟ ਖ਼ਾਲੀ ਹੋਈ ਹੈ। ਹਾਲਾਂਕਿ, ਹਾਲੇ ਤੱਕ ਚੋਣ ਕਮਿਸ਼ਨ ਨੇ ਜ਼ਿਮਨੀ ਚੋਣਦਾ ਐਲਾਨ ਨਹੀਂ ਕੀਤਾ ਹੈ। ਇਸ ਸਾਲ ਅਪ੍ਰੈਲ 'ਚ 'ਆਪ' 'ਚ ਸ਼ਾਮਲ ਹੋਏ ਕਰਨਲ ਕੋਠਿਆਲ ਉਤਰਕਾਸ਼ੀ ਸਥਿਤ ਨਹਿਰੂ ਪਰਬਤਾਰੋਹਨ ਸੰਸਥਾ (ਨਿਮ) ਦੇ ਪ੍ਰਿੰਸੀਪਲ ਰਹਿ ਚੁਕੇ ਹਨ ਅਤੇ ਕੇਦਾਰਨਾਥ ਆਫ਼ਤ ਤੋਂ ਬਾਅਦ ਮੁੜ ਨਿਰਮਾਣ ਕੰਮਾਂ ਲਈ ਵੀ ਪ੍ਰੰਸ਼ਸਾ ਹਾਸਲ ਕਰ ਚੁਕੇ ਹਨ। ਹੁਣ ਉਹ ਇਕ ਸੰਸਥਾ ਚਲਾਉਂਦੇ ਹਨ, ਜਿੱਥੇ ਉਹ ਸਥਾਨਕ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਨੂੰ ਫ਼ੌਜ ਫ਼ੋਰਸਾਂ 'ਚ ਸ਼ਾਮਲ ਹੋਣ ਦੀ ਪ੍ਰੇਰਨਾ ਦਿੰਦੇ ਹਨ।
ਸੋਸ਼ਲ ਮੀਡੀਆ 'ਚ ਜਾਰੀ ਇਕ ਵੀਡੀਓ 'ਚ ਕਰਨਲ ਕੋਠਿਆਲ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੇ ਗੰਗੋਤਰੀ ਤੋਂ ਚੋਣ ਲੜਨ 'ਤੇ 'ਆਪ' ਵਲੋਂ ਉਨ੍ਹਾਂ ਨੂੰ ਉਮੀਦਵਾਰ ਬਣਾਏ ਜਾਣਦਾ ਫ਼ੈਸਲਾ ਲੈਣ 'ਤੇ ਆਪਣੀ ਪਾਰਟੀ ਦਾ ਆਭਾਰ ਜ਼ਾਹਰ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਟਵੀਟ 'ਚ ਕਰਨਲ ਕੋਠਿਆਲ ਨੂੰ ਵਧਾਈ ਦਿੱਤੀ ਹੈ। ਕੇਜਰੀਵਾਲ ਨੇ ਕਿਹਾ,''ਕਰਨਲ ਸਾਹਿਬ, ਸ਼ੁੱਭਕਾਮਨਾਵਾਂ। ਤੁਸੀਂ ਫ਼ੌਜ 'ਚ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਦੇਸ਼ ਦੀ ਰੱਖਿਆ ਕੀਤੀ। ਹੁਣ ਉਤਰਾਖੰਡ ਤੁਹਾਡੇ ਵੱਲ ਦੇਖ ਰਿਹਾ ਹੈ। ਇੱਥੋਂ ਦੀ ਭ੍ਰਿਸ਼ਟ ਰਾਜਨੀਤੀ ਵੀ ਸਾਫ਼ ਕਰਨੀ ਹੈ।'' ਕਰਨਲ ਕੋਠਿਆਲ ਨੇ ਵੀ ਟਵੀਟ ਕੀਤਾ,''5 ਸਾਲਾਂ 'ਚ ਭਾਜਪਾ ਨੇ ਉਤਰਾਖੰਡ ਨੂੰ ਬਰਬਾਦ ਕਰ ਦਿੱਤਾ। ਮੈਂ ਖ਼ੁਸ਼ਕਿਸਮਤ ਹਾਂ ਕਿ ਮੇਰੀ ਪਾਰਟੀ ਨੇ ਮੈਨੂੰ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੇ ਸਾਹਮਣੇ ਗੰਗੋਤਰੀ ਜ਼ਿਮਨੀ ਚੋਣ ਲੜਨ ਦਾ ਮੌਕਾ ਦਿੱਤਾ ਹੈ। ਮੈਂ ਗੰਗੋਤਰੀ ਦੇ ਕਈ ਪਿੰਡਾਂ 'ਚ ਗਿਆ। ਲੋਕ ਬਹੁਤ ਦੁਖ਼ੀ ਹਨ। ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਜਨਤਾ ਦੀ ਜਿੱਤ ਹੋਵੇਗੀ।''
ਆਪਰੇਸ਼ਨ ਦੌਰਾਨ ਬੱਚੀ ਦੇ ਢਿੱਡ ’ਚੋਂ ਨਿਕਲਿਆ ਕੁਝ ਅਜਿਹਾ, ਵੇਖ ਕੇ ਡਾਕਟਰ ਵੀ ਰਹਿ ਗਏ ਹੈਰਾਨ
NEXT STORY