ਕੋਲਕਾਤਾ – ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੂੰ ਪਾਰਟੀ ਦਾ ਸਰਬ ਭਾਰਤੀ ਜਨਰਲ ਸਕੱਤਰ ਬਣਾਇਆ ਹੈ। ਤ੍ਰਿਣਮੂਲ ਕਾਂਗਰਸ ਦੇ ਨੇਤਾ ਪਾਰਥ ਚੈਟਰਜੀ ਨੇ ਸ਼ਨੀਵਾਰ ਕਿਹਾ ਕਿ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਕੋਈ ਵੀ ਵਿਅਕਤੀ ਪਾਰਟੀ ’ਚ ਸਿਰਫ ਇਕ ਅਹੁਦਾ ਹਾਸਲ ਕਰੇਗਾ। ਕੋਰ ਕਮੇਟੀ ਨੇ ਇਸ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਮਮਤਾ ਦੇ ਭਤੀਜੇ ਅਭਿਸ਼ੇਕ ਸੁਬਰਤ ਬਖਸ਼ੀ ਦੀ ਥਾਂ ਲੈਣਗੇ ਜਦੋਂਕਿ ਅਭਿਨੇਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਨੇਤਾ ਸਾਯੋਨੀ ਘੋਸ਼ ਨੂੰ ਪਾਰਟੀ ਦੀ ਯੂਥ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਤਕ ਇਹ ਅਹੁਦਾ ਅਭਿਸ਼ੇਕ ਕੋਲ ਸੀ। ਚੈਟਰਜੀ ਨੇ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਦਲ-ਬਦਲੂ ਆਗੂਆਂ ਬਾਰੇ ਮੀਟਿੰਗ ’ਚ ਕੋਈ ਚਰਚਾ ਨਹੀਂ ਹੋਈ। ਇਹ ਆਗੂ ਪਾਰਟੀ ’ਚ ਵਾਪਸ ਆਉਣਾ ਚਾਹੁੰਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਆਸਾਮ ’ਚ ਏਅਰਪੋਰਟ ਦੀ ਸੇਵਾ ਸੰਭਾਲ ਅਡਾਨੀ ਗਰੁੱਪ ਨੂੰ ਸੌਂਪਣ ਵਿਰੁੱਧ ਉਤਰਿਆ ਏ.ਜੇ.ਪੀ.
NEXT STORY