ਗੋਹਾਟੀ – ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਕੁਝ ਹਵਾਈ ਅੱਡਿਆਂ ਦੀ ਸੇਵਾ ਸੰਭਾਲ ਅਡਾਨੀ ਗਰੁੱਪ ਨੂੰ ਸੌਂਪੇ ਜਾਣ ਦੇ ਫੈਸਲੇ ਵਿਰੁੱਧ ਹੁਣ ਤੱਕ ਕਈ ਸੂਬਿਆਂ ’ਚ ਆਵਾਜ਼ ਉਠ ਚੁੱਕੀ ਹੈ। ਇਨ੍ਹਾਂ ਵਿਚ ਇਕ ਨਵਾਂ ਨਾਂ ਆਸਾਮ ਦਾ ਜੁੜਿਆ ਹੈ। ਉਥੇ ਆਸਾਮ ਜਾਤੀ ਪ੍ਰੀਸ਼ਦ (ਏ. ਜੇ. ਪੀ.) ਸੰਗਠਨ ਨੇ ਏਅਰਪੋਰਟ ਅਥਾਰਿਟੀ ਆਫ ਇੰਡੀਆ ਨੂੰ ਇਸ ਸਬੰਧੀ ਇਕ ਮੰਗ-ਪੱਤਰ ਸੌਂਪਿਆ ਹੈ। ਏ. ਜੇ. ਪੀ. ਨੇ ਇਸ ਮੰਗ-ਪੱਤਰ ਰਾਹੀਂ ਕੇਂਦਰ ਸਰਕਾਰ ਵੱਲੋਂ ਗੋਹਾਟੀ ਏਅਰਪੋਰਟ ਸਮੇਤ ਕਈ ਹੋਰ ਹਵਾਈ ਅੱਡਿਆਂ ਨੂੰ ਅਡਾਨੀ ਗਰੁੱਪ ਨੂੰ ਸੌਂਪੇ ਜਾਣ ਦੇ ਫੈਸਲੇ ਨੂੰ ਇਕਪਾਸੜ ਅਤੇ ਤਾਨਾਸ਼ਾਹੀ ਭਰਿਆ ਕਰਾਰ ਦਿੰਦੇ ਹੋਏ ਇਸ ’ਤੇ ਨਾਰਾਜ਼ਗੀ ਪ੍ਰਗਟਾਈ।
ਏ. ਜੇ. ਪੀ. ਦੇ ਜਨਰਲ ਸਕੱਤਰ ਜਗਦੀਸ਼ ਨੇ ਮੰਗ-ਪੱਤਰ ਰਾਹੀਂ ਕਿਹਾ ਕਿ ਗੋਹਾਟੀ ਹਵਾਈ ਅੱਡੇ ਦਾ ਨਾਂ ਇਕ ਹਰਮਨਪਿਆਰੇ ਆਜ਼ਾਦੀ ਘੁਟਾਲੀਏ, ਅਣਵੰਡੇ ਆਸਾਮ ਦੇ ਪਹਿਲੇ ਮੁੱਖ ਮੰਤਰੀ ਅਤੇ ਮਹਾਤਮਾ ਗਾਂਧੀ ਇਕ ਨੇੜੇ ਸਾਥੀ ਭਾਰਤ ਰਤਨ ਸਵ. ਗੋਪੀਨਾਥ ਬੋਰਦੋਲੋਈ ਦੇ ਨਾਂ ’ਤੇ ਰੱਖਿਆ ਗਿਆ। ਉਹ ਉੱਤਰੀ ਪੂਰਬੀ ਭਾਰਤ ਦੇ ਸਭ ਤੋਂ ਸਨਮਾਨਿਤ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਸਾਡੇ ਧਿਆਨ ਵਿਚ ਇਹ ਗੱਲ ਆਈ ਹੈ ਕਿ ਅਡਾਨੀ ਗਰੁੱਪ ਨੂੰ ਅਗਲੇ 50 ਸਾਲ ਲਈ ਜਿਹੜੇ ਹਵਾਈ ਅੱਡੇ ਲੀਜ਼ ’ਤੇ ਦਿੱਤੇ ਗਏ ਹਨ, ਉਨ੍ਹਾਂ ਵਿਚ ਜੈਪੁਰ, ਲਖਨਊ, ਮੁੰਬਈ, ਅਹਿਮਦਾਬਾਦ, ਬੇਂਗਲੁਰੂ ਅਤੇ ਗੋਹਾਟੀ ਸ਼ਾਮਲ ਹਨ। ਅਡਾਨੀ ਗਰੁੱਪ ਨੇ ਇਨ੍ਹਾਂ ਵਿਚੋਂ 5 ਦਾ ਕੰਟਰੋਲ ਸੰਭਾਲ ਵੀ ਲਿਆ ਹੈ। ਉਕਤ ਹਵਾਈ ਅੱਡਿਆਂ ’ਤੇ ਵੱਖ-ਵੱਖ ਸੇਵਾਵਾਂ ਦੀਆਂ ਕੀਮਤਾਂ 50 ਗੁਣਾ ਵੱਧ ਗਈਆਂ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਲੁੱਟ ਦੀਆਂ 100 ਵਾਰਦਾਤਾਂ ਨੂੰ ਅੰਜਾਮ ਦੇਣ ਦੇ 2 ਦੋਸ਼ੀ ਮੁਕਾਬਲੇ ਦੌਰਾਨ ਗ੍ਰਿਫਤਾਰ
NEXT STORY