ਇਟਾਵਾ- ਇਟਾਵਾ-ਗਵਾਲੀਅਰ ਮਾਰਗ 'ਤੇ ਚੰਬਲ ਨਦੀ ਦੇ ਪੁਲ 'ਤੇ ਮੰਗਲਵਾਰ ਨੂੰ ਸੰਘਣੀ ਧੁੰਦ ਵਿਚਾਲੇ ਪੱਥਰ ਬਜਰੀ ਨਾਲ ਭਰਿਆ 22 ਪਹੀਆਂ ਵਾਲਾ ਇਕ ਵੱਡਾ ਟਰੱਕ ਕਾਰ ਨਾਲ ਟਕਰਾਉਣ ਤੋਂ ਬਚਣ ਦੀ ਕੋਸ਼ਿਸ਼ 'ਚ ਰੇਲਿੰਗ ਤੋੜ ਕੇ ਕਿਨਾਰੇ 'ਤੇ ਲਟਕ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਇਹ ਘਟਨਾ ਸਵੇਰੇ ਕਰੀਬ 7 ਵਜੇ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੀ ਸਰਹੱਦ ਕੋਲ ਬੜਪੁਰਾ ਥਾਣਾ ਖੇਤਰ 'ਚ ਵਾਪਰੀ। ਬੜਪੁਰਾ ਦੇ ਥਾਣਾ ਇੰਚਾਰਜ ਇੰਸਪੈਕਟਰ (ਐੱਸਐੱਚਓ) ਗਣੇਸ਼ ਸ਼ੰਕਰ ਨੇ ਦੱਸਇਆ,''ਟਰੱਕ ਭਿੰਡ ਜ਼ਿਲ੍ਹੇ ਤੋਂ ਇਟਾਵਾ ਵੱਲ ਜਾ ਰਿਹਾ ਸੀ। ਸੰਘਣੀ ਧੁੰਦ ਕਾਰਨ ਅਚਾਨਕ ਟਰੱਕ ਦੇ ਸਾਹਮਣੇ ਇਕ ਕਾਰ ਆ ਗਈ। ਕਾਰ ਨਾਲ ਟਕਰਾਉਣ ਤੋਂ ਬਚਣ ਦੀ ਕੋਸ਼ਿਸ਼ 'ਚ ਡਰਾਈਵਰ ਨੇ ਟਰੱਕ ਨੂੰ ਤੇਜ਼ੀ ਨਾਲ ਮੋੜ ਦਿੱਤਾ, ਜਿਸ ਨਾਲ ਟਰੱਕ ਰੇਲਿੰਗ ਤੋੜ ਕੇ ਪੁਲ ਤੋਂ ਹੇਠਾਂ ਲਟਕ ਗਿਆ।''
ਇਹ ਵੀ ਪੜ੍ਹੋ : ਠੰਡ ਕਾਰਨ ਮੁੜ ਵਧੀਆਂ ਸਕੂਲਾਂ ਦੀਆਂ ਛੁੱਟੀਆਂ
ਥਾਣਾ ਇੰਚਾਰਜ ਨੇ ਦੱਸਇਆ ਕਿ ਟਰੱਕ ਦੇ ਕੈਬਿਨ 'ਚ ਫਸੇ ਡਰਾਈਵਰ ਅਤੇ ਕੰਡਕਟਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਅਤੇ ਹਾਦਸੇ ਤੋਂ ਬਾਅਦ ਪੁਲ 'ਤੇ ਆਵਾਜਾਈ ਠੱਪ ਹੋ ਗਈ। ਉਨ੍ਹਾਂ ਕਿਹਾ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੀਐੱਨਸੀ ਟੋਲ ਕਰਮੀਆਂ ਅਤੇ ਪੁਲਸ ਕਰਮੀਆਂ ਨੇ ਇਕ ਵੱਡੇ ਕ੍ਰੇਨ ਦੀ ਮਦਦ ਨਾਲ ਲਟਕ ਰਹੇ ਟਰੱਕ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਉੱਥੋਂ ਹਟਾ ਕੇ ਇਟਾਵਾ-ਗਵਾਲੀਅਰ ਹਾਈਵੇਅ ਨੂੰ ਆਵਾਜਾਈ ਲਈ ਸੁਚਾਰੂ ਬਣਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੇਪਰ ਲੀਕ ਨੌਜਵਾਨਾਂ ਦੇ ਹੱਕ ਖੋਹਣ ਦਾ ਹਥਿਆਰ, ਸੰਸਦ 'ਚ ਉਠਾਵਾਂਗਾ ਮੁੱਦਾ : ਰਾਹੁਲ
NEXT STORY