ਜੰਮੂ— ਉਧਮਪੁਰ ਦੇ ਰਾਮਨਗਰ 'ਚ ਇਕ ਦਰਦਨਾਕ ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਇਕ ਮਿੰਨੀ ਬੱਸ ਬੇਕਾਬੂ ਹੋਈ ਡੂੰਘੀ ਖੱਡ 'ਚ ਜਾ ਡਿੱਗੀ। ਹਾਦਸਾ ਰਾਮਨਗਰ ਦੇ ਕਹੂਆ ਇਲਾਕੇ ਨਜ਼ਦੀਕ ਹੋਇਆ। ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਲੱਗਭਗ 7 ਲਾਸ਼ਾਂ ਕੱਢੀਆਂ ਗਈਆਂ ਹਨ। ਹਾਦਸੇ 'ਚ 29 ਲੋਕ ਜ਼ਖਮੀ ਹੋ ਗਏ ਹਨ।

ਪੁਲਸ ਅਤੇ ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਨੁਕਸਾਨੀ ਮਿੰਨੀ ਬੱਸ ਦਾ ਨੰਬਰ ਜੇ. ਕੇ. 14-0273 ਹੈ ਅਤੇ ਬੱਸ ਉਧਮਪੁਰ ਤੋਂ ਬਰੋਟ ਵੱਲ ਜਾ ਰਹੀ ਸੀ।
ਭਰਾ ਦੇ ਜ਼ਮੀਨ 'ਤੇ ਕਬਜ਼ਾ ਕਰਕੇ ਭਤੀਜੇ ਨੂੰ ਗੋਲੀ ਮਾਰਨ ਵਾਲਾ ਗ੍ਰਿਫਤਾਰ
NEXT STORY