ਪੁਣੇ : ਮਹਾਰਾਸ਼ਟਰ ਦੇ ਪੁਣੇ ਸ਼ਹਿਰ 'ਚ ਐਤਵਾਰ ਨੂੰ ਸ਼ੀਸ਼ਾ ਬਣਾਉਣ ਵਾਲੀ ਯੂਨਿਟ ਵਿਚ ਇਕ ਟਰੱਕ ਵਿਚੋਂ ਉਤਾਰਿਆ ਜਾ ਰਿਹਾ ਸ਼ੀਸ਼ੇ ਦਾ ਸਾਮਾਨ ਮਜ਼ਦੂਰਾਂ 'ਤੇ ਡਿੱਗਣ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਕਟਰਾਜ ਖੇਤਰ ਦੇ ਯੇਵਲੇਵਾਡੀ ਸਥਿਤ ਯੂਨਿਟ 'ਚ ਦੁਪਹਿਰ ਕਰੀਬ 1.30 ਵਜੇ ਵਾਪਰੀ।
ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ, “ਸਾਨੂੰ ਪਹਿਲਾਂ ਸੂਚਨਾ ਮਿਲੀ ਸੀ ਕਿ ਕਟਰਾਜ ਖੇਤਰ ਵਿਚ ਸ਼ੀਸ਼ੇ ਦੀ ਇਕ ਮੈਨਿਊਫੈਕਚਰਿੰਗ ਯੂਨਿਟ ਵਿਚ ਸ਼ੀਸ਼ੇ ਦੀ ਖੇਪ ਉਤਾਰਦੇ ਸਮੇਂ ਪੰਜ ਤੋਂ ਛੇ ਕਰਮਚਾਰੀ ਫਸ ਗਏ ਸਨ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਮੌਜੂਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਜ਼ਖਮੀ ਹੋਏ ਪੰਜ ਕਰਮਚਾਰੀਆਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ। ਹਾਲਾਂਕਿ ਇਨ੍ਹਾਂ 'ਚੋਂ 4 ਦੀ ਮੌਤ ਹੋ ਗਈ, ਜਦਕਿ ਇਕ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਪੁਲਸ ਮੌਕੇ 'ਤੇ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
11 ਸਾਲ ਬਾਅਦ ਬੰਦ ਹੋਣ ਜਾ ਰਹੀ Air India Express, ਅਗਲੇ ਹਫ਼ਤੇ ਭਰਨ ਜਾ ਰਹੀ ਆਪਣੀ ਆਖ਼ਰੀ ਉਡਾਣ
NEXT STORY